ਬੈਂਸ ਭਰਾਵਾਂ ਨੇ ਲੁਧਿਆਣਾ ਪੁੱਜਣ ਤੇ ਕੀਤਾ ਸਨਮਾਨ
ਦੋ ਦਿਨ ਲਗਾਤਾਰ ਹੋਏ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਜਿੱਤ ਕੇ ਬਣਾਇਆ ਰਿਕਾਰਡ : ਬੈਂਸ
ਲੁਧਿਆਣਾ, 26 ਦਸੰਬਰ 2019: ਲੁਧਿਆਣਾ ਦੇ ਜੰਮਪਲ ਅਵਤਾਰ ਸਿੰਘ ਲਲਤੋਂ ਨੇ 53 ਸਾਲਾਂ ਦੀ ਉਮਰ ਵਿੱਚ ਦੋ ਦਿਨ ਲਗਾਤਾਰ ਬਾਡੀ ਬਿਲਡਿੰਗ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਜਿੱਤ ਕੇ ਵਰਲਡ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਨੂੰ ਅੱਜ ਤੱਕ ਕੋਈ ਵੀ ਭਾਰਤੀ ਨਹੀਂ ਕਰ ਸਕਿਆ। ਦੂਜੇ ਪਾਸੇ ਅਵਤਾਰ ਸਿੰਘ ਲਲਤੋਂ ਨੇ ਇਸੇ ਮਹੀਨੇ ਦੇ ਪਹਿਲੇ ਦਿਨ ਬੰਗਲੌਰ ਵਿੱਖੇ ਹੋਏ ਏਸ਼ੀਆ ਬਾਡੀ ਬਿਲਡਿੰਗ ਮੁਕਾਬਲਿਆਂ ਦੌਰਾਨ ਕਾਂਸੀ ਦਾ ਪਦਕ ਵੀ ਜਿੱਤਿਆ। ਜਿਸ ਦੇ ਅੱਜ ਲੁਧਿਆਣਾ ਵਿੱਖੇ ਲੋਕ ਇਨਸਾਫ ਪਾਰਟੀ ਦੇ ਦਫਤਰ ਪੁੱਜਣ ਤੇ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਪਹਿਲੀ ਦਸੰਬਰ ਨੂੰ ਬੰਗਲੌਰ ਵਿੱਖੇ ਡਬਲਿਊ ਐਫ ਐਫ ਫੈਡਰੇਸ਼ਨ ਵਲੋਂ ਕਰਵੇ ਗਏ ਏਸ਼ੀਆ ਬਾਡੀ ਬਿਲਡਿੰਗ ਮਕਾਬਲਿਆਂ ਦੌਰਾਨ ਉਨ•ਾਂ ਨੂੰ ਤੀਸਰਾ ਸਥਾਨ ਹਾਸਲ ਹੋਇਆ। ਜਦੋਂ ਕਿ 7 ਦਸੰਬਰ ਨੂੰ ਯੂਕਰੇਨ ਵਿੱਖੇ ਜੀਪੀਏ ਵਰਲਡ ਕੱਪ ਦੇ ਮੁਕਾਬਲਿਆਂ ਦੌਰਾਨ ਉਨ•ਾਂ ਪਹਿਲਾ ਸਥਾਨ ਅਤੇ ਇਸੇ ਤਰਾਂ 8 ਦਸੰਬਰ ਨੂੰ ਯੂਕਰੇਨ ਵਿੱਖੇ ਜੀਐਸਐਫ ਇੰਟਰਨੈਸ਼ਨਲ ਵਰਲਡ ਕੱਪ ਦੌਰਾਨ ਉਨ•ਾਂ ਫਿਰ ਸੇਨ ਤਗਮਾ ਜਿੱਤਿਆ ਜੋ ਕਿ ਇਤਿਹਾਸ ਬਣ ਗਿਆ, ਕਿਉਂਕਿ ਦੋ ਦਿਨ ਲਗਾਤਾਰ ਹੋਏ ਮੁਕਾਬਲਿਆਂ ਦੌਰਾਨ ਅੱਜ ਤੱਕ ਕਿਸੇ ਵੀ 50 ਸਾਲਾਂ ਤੋਂ ਉਪਰ ਦਾ ਕੋਈ ਵੀ ਬਾਡੀ ਬਿਲਡਰ ਅਜਿਹਾ ਨਹੀਂ ਕਰ ਸਕਿਆ। ਅਵਤਾਰ ਸਿੰਘ ਅਨੁਸਾਰ ਉਹ ਪੰਜਾਬ ਵਿੱਚ ਅਜਿਹੇ ਪਹਿਲੇ ਬਾਡੀ ਬਿਲਡਰ ਹਨ ਜਿਨ•ਾਂ ਪਹਿਲਾ ਇਨਾਮ ਜਿੱਤਿਆ ਸੀ ਜਦੋਂ ਕਿ ਅੱਜ ਤੱਕ ਪੰਜਾਬ ਵਿੱਚੋਂ 53 ਸਾਲਾਂ ਦਾ ਕੋਈ ਵੀ ਵਿਅਕਤੀ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਹਿੱਸਾ ਹੀ ਨਹੀਂ ਲੈ ਸਕਿਆ। ਇਸ ਦੌਰਾਨ ਵਿਧਾਇਕ ਬੈਂਸ ਭਰਾਵਾਂ ਨੇ ਅਵਤਾਰ ਸਿੰਘ ਲਲਤੋਂ ਵਲੋਂ ਜਿੱਤੇ ਗਏ ਇਨਾਮਾਂ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਵੀ ਭਰੋਸਾ ਦੁਆਇਆ। ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ, ਅਵਤਾਰ ਸਿੰਘ ਲਲਤੋਂ ਦੇ ਬੇਟੇ ਮਨਜਿੰਦਰ ਸਿੰÎਘ ਮਨੀ, ਮਨਿੰਦਰ ਸਿੰਘ ਮਨੀ, ਹਰਜੋਤ ਸਿੰਘ ਸੈਣੀ ਤੇ ਹੋਰ ਵੀ ਸ਼ਾਮਲ ਸਨ।
--
80 ਸਾਲਾਂ ਤੱਕ ਬਾਡੀ ਬਿਲਡਰ ਬਣੇ ਰਹਿਣ ਦਾ ਸੁਪਨਾ : ਅਵਤਾਰ ਸਿੰਘ ਲਲਤੋਂ
ਇਸ ਦੌਰਾਨ ਗੱਲਬਾਤ ਕਰਦਿਆਂ ਉਨ•ਾਂ ਜਿੱਥੇ ਸਰਕਾਰ ਪ੍ਰਤੀ ਉਲਾਭਾਂ ਵੀ ਦਿੱਤਾ ਉੱਥੇ ਬੈਂਸ ਭਰਾਵਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਉਹ 80 ਸਾਲਾਂ ਤੱਕ ਬਾਡੀ ਬਿਲਡਰ ਬਣੇ ਰਹਿਣ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਦਾ ਕੋਈ ਹੋਰ ਨੌਜਵਾਨ ਵੀ ਅੱਗੇ ਆਵੇ, ਜੋ ਉਨ•ਾਂ ਦੇ ਹੀ ਬਣਾਏ ਗਏ ਰਿਕਾਰਡ ਨੂੰ ਤੋੜੇ।
-----------------------------------------------
ਵੀਡੀਓ ਇੰਟਰਵਿਊ ਵੀ ਦੇਖੋ :
https://youtu.be/FvQjuXNndrI
-------------------------------------
20 ਤੋਂ 25 ਹਜਾਰ ਰੁਪਏ ਦਾ ਹੈ ਹਰ ਮਹੀਨੇ ਖਰਚਾ, ਘਰ ਵਾਲੀ ਰੱਖਦੀ ਹੈ ਪੂਰਾ ਖਿਆਲ
ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਉਨ•ਾਂ ਦੀ ਖੁਰਾਕ ਤੇ ਹਰ ਮਹੀਨੇ 20 ਤੋਂ 25 ਹਜਾਰ ਰੁਪਏ ਦਾ ਖਰਚ ਆਉਂਦਾ ਹੈ ਜਿਸ ਨੂੰ ਉਹ ਪੂਰਾ ਕਰਨ ਵਿੱਚ ਅਸਮਰਥ ਹਨ। ਉਨ•ਾਂ ਵੱਡੇ ਘਰਾਣਿਆਂ ਸਮੇਤ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਉਨ•ਾਂ ਦੀ ਮਦਦ ਕਰੇ ਤਾਂ ਉਹ ਹੋਰ ਵੀ ਮੱਲ•ਾਂ ਮਾਰ ਸਕਦੇ ਹਨ। ਗੱਲਬਾਤ ਕਰਦੇ ਹੋਏ ਉਨ•ਾਂ ਦੱਸਿਆ ਕਿ ਉਨ•ਾਂ ਦਾ ਵੱਡਾ ਬੇਟਾ ਜਿੱਥੇ ਜਿੰਮ ਸੰਭਾਲਦਾ ਹੈ ਉੱਥੇ ਛੋਟਾ ਬੇਟਾ ਮਨਜਿੰਦਰ ਸਿੰਘ ਮਨੀ ਵਾਲੀਵਾਲ ਦਾ ਖਿਡਾਰੀ ਹੈ ਜੋ ਡਿਸਟ੍ਰਿਕਟ, ਸੂਬਾ ਪੱਧਰ ਤੇ ਗੋਲਡ ਮੈਡਲ ਜਿੱਤ ਚੁੱਕਾ ਹੈ। ਆਪਣੇ ਅਤੇ ਆਪਣੇ ਬੇਟਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਨੇ ਦੱਸਿਆ ਕਿ ਉਨ•ਾਂ ਦੇ ਇਸ ਜੀਵਨ ਪਿੱਛੇ ਉਨ•ਾਂ ਦੀ ਘਰਵਾਲੀ ਵੀਨਾ ਰਾਣੀ ਦਾ ਬੇਹੱਦ ਅਹਿਮ ਰੋਲ ਹੈ, ਜੋ ਅਵਤਾਰ ਸਿੰਘ ਅਤੇ ਉਨ•ਾਂ ਦੇ ਬੇਟਿਆਂ ਦਾ ਖਾਣ ਪੀਣ ਸਬੰਧੀ ਵਿਸ਼ੇਸ਼ ਖਿਆਲ ਰੱਖਦੀ ਹੈ ਅਤੇ ਹਰ ਔਖੀ ਸੌਖੀ ਘੜੀ ਵਿੱਚ ਉਨ•ਾਂ ਦੀ ਪਿੱਠ ਪਿੱਛੇ ਚੱਟਾਨ ਵਾਂਗ ਖ਼ੜੀ ਰਹਿੰਦੀ ਹੈ।