← Go Back
ਕ੍ਰਿਕਟ : ਉਮਰ ਗਲਤ ਦੱਸਣ 'ਤੇ ਮਨਜੋਤ ਕਾਲੜਾ 'ਤੇ ਲੱਗੀ 2 ਸਾਲ ਦੀ ਪਾਬੰਦੀ ਨਵੀਂ ਦਿੱਲੀ, 2 ਜਨਵਰੀ 2020 : ਖੱਬੇ ਹੱਥ ਦੇ ਓਪਨਰ ਮਨਜੋ ਕਾਲੜਾ, ਜੋ ਕਿ ਪਿਛਲੇ ਅੰਡਰ 19 ਵਰਲਡ ਕੱਪ ਵਿਚ ਸਟਾਰ ਬਣ ਗਿਆ ਸੀ, 'ਤੇ 2 ਸਾਲ ਲਈ ਏਜ ਗਰੁੱਪ ਕ੍ਰਿਕਟ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਲੋਕਪਾਲ ਨੇ ਅੰਡਰ 16 ਅਤੇ ਅੰਡਰ 19 ਦੇ ਦਿਨਾਂ ਦੌਰਾਨ ਉਸ ਵੱਲੋਂ ਕੀਤੇ ਉਮਰ ਦੇ ਘੁਟਾਲੇ ਯਾਨੀ ਉਮਰ ਗਲਤ ਦੱਸਣ ਦੇ ਕਾਰਨ ਲਗਾਈ ਗਈ ਹੈ। ਦਿੱਲੀ ਅਤੇ ਜ਼ਿਲ•ਾ ਕ੍ਰਿਕਟ ਐਸੋਸੀਏਸ਼ਨ (ਡੀ ਡੀ ਸੀ ਏ) ਲੋਕਪਾਲ ਜਸਟਿਸ (ਸੇਵਾ ਮੁਕਤ) ਬਦਰ ਦੁੱਰੇਜ਼ ਅਹਿਮਦ ਨੇ ਇਹ ਹੁਕਮ ਜਾਰੀ ਕੀਤਾ ਹੈ ਜਿਸ ਵਿਚ ਮਨਜੋਤ 'ਤੇ ਏਜ ਗਰੁੱਪ ਕ੍ਰਿਕਟ ਖੇਡਣ 'ਤੇ ਦੋ ਸਾਲ ਲਈ ਪਾਬੰਦੀ ਲਗਾਈ ਗਈ ਹੈ। ਅਹਿਮ ਗੱਲ ਇਹ ਹੈ ਕਿ ਇਸ ਕਾਰਨ ਉਹ ਮੌਜੂਦਾ ਸੀਜ਼ਨ ਵਿਚ ਰਣਜੀ ਟਰਾਫੀ ਮੈਚ ਨਹੀਂ ਖੇਡ ਸਕੇਗਾ। ਫੈਸਲੇ ਵਿਚ ਕਿਹਾ ਗਿਆ ਕਿ ਮਨਜੋਤ ਕਾਲੜਾ ਦੇ ਕੇਸ ਵਿਚ ਉਹ ਇਕ ਹਲਫੀਆ ਬਿਆਨ ਦਾਇਰ ਕਰੇਗਾ ਕਿ ਉਹ ਦੋ ਸਾਲ ਲਈ ਏਜ ਗਰੁੱਪ ਮੈਚ ਇਸ ਹੁਕਮ ਤੋਂ ਦੋ ਸਾਲ ਦੇ ਅਰਸੇ ਲਈ ਨਹੀਂ ਖੇਡੇਗਾ। ਪਰ ਉਸਨੂੰ ਓਪਨ ਕੈਟਾਗਿਰੀ ਮੈਚ ਅਤੇ ਕਲੱਬ ਮੈਚ ਤੇ ਟੂਰਨਾਮੈਂਟ ਦੂਜੇ ਸਾਲ ਤੋਂ ਖੇਡਣ ਦੀ ਛੋਟ ਹੋਵੇਗੀ। ਕਾਲੜਾ ਪਿਛਲੇ ਸਾਲ ਆਈ ਸੀ ਸੀ ਅੰਡਰ 19 ਵਰਲਡ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਖਿਲਾਫ ਨਾਟ ਆਊਟ ਰਹਿੰਦਿਆਂ 101 ਦੌੜਾਂ ਬਣਾਉਣ 'ਤੇ ਸੁਰਖੀਆਂ ਵਿਚ ਆਇਆ ਸੀ। ਉਦੋਂ ਭਾਰਤ ਨੇ ਆਸਟਰੇਲੀਆ ਨੂੰ 38.5 ਓਵਰਾਂ ਵਿਚ 217 ਦੌੜਾਂ ਬਣਾ ਕੇ ਆਊਟ ਕਰ ਦਿੱਤਾ ਸੀ। ਦਿਲਚਸਪੀ ਵਾਲੀ ਗੱਲ ਹੈ ਕਿ ਇਸੇ ਅਪਰਾਧ ਲਈ ਦਿੱਲੀ ਸੀਨੀਅਰ ਟੀਮ ਦੇ ਵਾਈਸ ਕੈਪਟਨ ਨਿਤਿਸ਼ ਰਾਣਾ ਨੂੰ ਬਰੀ ਕਰ ਦਿੱਤਾ ਗਿਆ ਹੈ ਤੇ ਉਸਨੂੰ ਆਪਣੀ ਹਮਾਇਤ ਵਿਚ ਹੋਰ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਕ ਹੋਰ ਅੰਡਰ 919 ਸਟਾਰ ਗੇਂਦਬਾਜ਼ ਸ਼ਿਵਮ ਮਾਵੀ ਦਾ ਕੇਸ ਬੀ ਸੀ ਸੀ ਆਈ ਦੇ ਹਵਾਲੇ ਕੀਤਾ ਗਿਆ ਹੈ ਕਿਉਂਕਿ ਉਹ ਸੀਨੀਅਰ ਕ੍ਰਿਕਟ ਵਿਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦਾ ਹੈ।
Total Responses : 928