ਪਟਿਆਲਾ, 7 ਜਨਵਰੀ 2020 - ਭਾਰਤ ਸਰਕਾਰ ਤੇ ਖੇਡ ਮੰਤਰਾਲੇ ਵੱਲੋਂ ਗੁਹਾਟੀ ਵਿਖੇ 10 ਜਨਵਰੀ ਤੋ 22 ਜਨਵਰੀ ਤੱਕ ਹੋਣ ਵਾਲੀਆ ਖੇਲੋ ਇੰਡੀਆ ਯੂਥ ਖੇਡਾਂ 2020 ਲਈ ਜਗਦੀਪ ਸਿੰਘ ਕਾਹਲੋਂ ਨੂੰ ਸਾਈਕਲਿੰਗ ਖੇਡ ਦਾ ਤਕਨੀਕੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।ਜਗਦੀਪ ਸਿੰਘ ਕਾਹਲੋ ਪਹਿਲਾ ਪ੍ਰਧਾਨ ਮੰਤਰੀ ਦੇ ਖੇਲੋ ਇੰਡੀਆ ਅਭਿਆਨ ਦੇ ਸਾਈਕਲਿੰਗ ਖੇਡ ਦੇ ਚੋਣਕਰਤਾ ਵੀ ਨਿਯੁਕਤ ਕੀਤਾ ਗਏ ਸੀ।ਇਸ ਤੋਂ ਪਹਿਲਾਂ ਜਗਦੀਪ ਸਿੰਘ ਕਾਹਲੋਂ ਭਾਰਤੀ ਰੇਲਵੇ ਵਲੋਂ ਵਰਲਡ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ,ਏਸ਼ੀਆ ਕੱਪ ਸਾਈਕਲਿੰਗ ਚੈਂਪੀਅਨਸ਼ਿਪ ਲਈ ਤਕਨੀਕੀ ਅਧਿਕਾਰੀ ਵਜੋਂ ਸੇਵਾਵਾਂ ਦੇ ਚੁੱਕੇ ਹਨ। ਪਿਛਲੇ ਦਿਨੀ ਜਗਦੀਪ ਸਿੰਘ ਕਾਹਲੋਂ ਨੂੰ ਪੰਜਾਬ ਸਰਕਾਰ ਤੇ ਖੇਡ ਵਿਭਾਗ ਵਲੋਂ ਦੇ ਖੇਡਾਂ ਦੇ ਸਭ ਤੋਂ ਵੱਡੇ ਖੇਡ ਐਵਾਰਡ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।
ਇਹਨਾਂ ਖੇਲੋ ਇੰਡੀਆ ਯੂਥ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਰਤ ਸਰਕਾਰ ਤੇ ਖੇਡ ਮੰਤਰਾਲੇ ਦਾ ਮੁੱਖ ਟੀਚਾ ਖੇਲੋ ਇੰਡੀਆ ਅਭਿਆਨ ਰਾਹੀ ਨੌਜਵਾਨ ਨੁੰ ਜ਼ਮੀਨੀ ਪੱਧਰ ਤੇ ਨੂੰ ਖੇਡਾਂ ਨਾਲ ਜੋੜਨ ਹੈ।ਇਸ ਸਾਲ ਸਾਈਕਲਿੰਗ,ਲਅਨ ਬਾਲ ਨੂੰ ਇਹਨਾਂ ਖੇਡਾਂ ਚ ਪਹਿਲਾਂ ਵਾਰ ਸ਼ਾਮਲ ਕੀਤਾ ਗਿਆ ਹੈ।ਇਹਨਾਂ ਖੇਲੋ ਇੰਡੀਆ ਯੂਥ ਖੇਡਾਂ ਲਈ ਪੂਰੇ ਭਾਰਤ ਤੋ ਲਗਭਗ 10000 ਖਿਡਾਰੀ ਹਿੱਸਾ ਲੈ ਰਹੇ ਹਨ।ਇਸ ਮੌਕੇ ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ ਜਰਖੜ ਖੇਡਾਂ, ਏਆਈਜੀ ਪੰਜਾਬ ਪੁਲਿਸ ਨਰਿੰਦਰਪਾਲ ਸਿੰਘ ਸਿੱਧੂ ,ਓਲੰਪੀਅਨ ਅਥਲੀਟ ਮਨਦੀਪ ਕੌਰ,ਐੱਨ.ਆਰ.ਐੱਮ.ਯੂ ਦੇ ਜਨਰਲ ਸਕੱਤਰ ਅੰਤਰਸ਼ਟਰੀ ਅਥਲੀਟ ਚਰਨਜੀਤ ਸਿੰਘ ਬਾਜਵਾ,ਜਿਲਾ੍ਹ ਖੇਡ ਅਫ਼ਸਰ ਮਾਨਸਾ ਹਰਪਿੰਦਰ ਸਿੰਘ ਗੱਗੀ,ਐਕਸੀਅਨ ਧਰਮਵੀਰ ਕਮਲ, ਗੁਲਸ਼ਨ ਖੁਰਾਨਾ, ਅਤੇ ਹੋਰ ਖੇਡ ਸੰਸਥਾਵਾਂ ਨੇ ਵਧਾਈ ਦਿੱਤੀ।