- ਕਲੱਬ ਵਲੰਟੀਅਰਾਂ ਵੱਲੋਂ ਖ਼ੇਡ ਟੂਰਨਾਮੈਂਟ ਦਾ ਕੀਤਾ ਪੋਸਟਰ ਰੀਲੀਜ਼
ਅਸ਼ੋਕ ਵਰਮਾ
ਬਠਿੰਡਾ, 8 ਫਰਵਰੀ 2020 - ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਵਿਖੇ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵੱਲੋਂ, ਐੱਨ.ਆਰ.ਆਈ ਭਰਵਾਂ ’ਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 14ਵਾਂ ਸ਼ਾਨਦਾਰ ਤਿੰਨ ਰੋਜਾਂ ਕਬੱਡੀ ਕੱਪ 15, 16 ’ਤੇ 17 ਫਰਵਰੀ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਵਲੰਟੀਅਰਾਂ ਵੱਲੋਂ ਕਬੱਡੀ ਕੱਪ ਦਾ ਅੱਜ ਰੰਗਦਾਰ ਪੋਸਟਰ ਰੀਲੀਜ਼ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਪਾਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਬੱਡੀ ਕੱਪ ਦਾ ਆਗਾਜ਼ ਐੱਨ.ਆਰ.ਆਈ ਕੁਲਵੰਤ ਸਿੰਘ ਅਮਰੀਕਾ, ਹਰਬੰਸ ਸਿੰਘ ਕੈਨੇਡਾ, ਨਿਊ ਸੈਂਚਰੀ ਸੀਮਿੰਟ ਕੰਪਨੀ ਦੇ ਮਾਲਕ ਪਰਮਜੀਤ ਸਿੰਘ, ਨਗਿੰਦਰ ਸਿੰਘ ਸਿੱਧੂ ’ਤੇ ਗ੍ਰਾਂਮ ਪੰਚਾਇਤ ਵੱਲੋਂ ਕੀਤਾ ਜਾਵੇਗਾ। ਟੂਰਨਾਮੈਂਟ ਦੇ ਦੂਸਰੇ ਦਿਨ ਮੁੱਖ ਮਹਿਮਾਨ ਦੇ ਤੌਰ ’ਤੇ ਨਾਗਾ ਬਾਬਾ ਮਹੇਸ਼ਾ ਨੰਦ ਸਰਸਵਤੀ ’ਤੇ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਕੋ-ਆਰਡੀਨੇਟਰ ਹਰਸ਼ਰਨ ਸਿੰਘ ਹੋਣਗੇ। ਟੂਰਨਾਮੈਂਟ ਦੇ ਅਖੀਰਲੇ ਦਿਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਐੱਨ.ਆਰ.ਭਰਾਵਾਂ, ਕਲੱਬ ਵਲੰਟੀਅਰਾਂ ’ਤੇ ਸਮੂਹ ਪੰਚਾਇਤ ਵੱਲੋਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇੰਨਾਂ ਮੁਕਾਬਲਿਆਂ ’ਚ ਜੇਤੂ ਕਬੱਡੀ 30 ਕਿੱਲੋਂ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 51 ਸੌ ’ਤੇ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 41 ਸੌ ਰੁਪਏ ਦਿੱਤੇ ਜਾਣਗੇ। ਕਬੱਡੀ 40 ਕਿੱਲੋਂ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 61 ਸੌ ਰੁਪਏ ਜਦਕਿ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਸੌ ਰੁਪਏ ਦਿੱਤੇ ਜਾਣਗੇ। ਇਸੇ ਤਰਾਂ ਕਬੱਡੀ 52 ਕਿੱਲੋਂ ਭਾਰ ਵਰਗ ’ਚ ਜੇਤੂ ਰਹਿਣ ਵਾਲੀ ਟੀਮ ਨੂੰ 71 ਸੌ ਰੁਪਏ ਜਦਕਿ ਸੈਕਿੰਡ ਰਹਿਣ ਵਾਲੀ ਟੀਮ ਨੂੰ 61 ਸੌ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਬੱਡੀ 62 ਕਿੱਲੋਂ ਭਾਰ ਵਰਗ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 81 ਸੌ ਰੁਪਏ ਜਦਕਿ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 71 ਸੌ ਰੁਪਏ ਦਿੱਤੇ ਜਾਣਗੇ। ਕਬੱਡੀ 80 ਕਿੱਲੋਂ ਭਾਰ ਵਰਗ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਜਦਕਿ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਲਾਕ ਸੰਗਤ ’ਤੇ ਲੰਬੀ ਦੀਆਂ ਓਪਨ ਟੀਮਾਂ ’ਚੋਂ ਜੇਤੂ ਰਹਿਣ ਵਾਲੀ ਟੀਮ ਨੂੰ 81 ਸੌ ਰੁਪਏ ਜਦਕਿ ਦੂਸਰੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 61 ਸੌ ਰੁਪਏ ਦਿੱਤੇ ਜਾਣਗ। ਕਬੱਡੀ ਓਪਨ ’ਚ ਜੇਤੂ ਰਹਿਣ ਵਾਲੇ ਚੌਂਬਰਾਂ ਨੂੰ 71 ਹਜ਼ਾਰ ਜਦਕਿ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੌਰਾਨ ਬੈਸਟ ਜਾਫੀ ਦਾ ਕਲੱਬ ਪ੍ਰਧਾਨ ਸੁਖਪਾਲ ਪਾਲਾ ਵੱਲੋਂ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ, ਇਸ ਤਰਾਂ ਬੈਸਟ ਰੈਡਰ ਨੂੰ ਸੁੱਖਾ ਗਰੁੱਪ ਵੱਲੋਂ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਬਲਾਕ ਓਪਨ ’ਚ ਬੈਸਟ ਰੇਡਰ ਨੂੰ ਬੋਘਾ ਸਿੰਘ ਸੰਧੂ ਵੱਲੋਂ ਬਸ਼ੇਰਾਂ ਘੋੜੇ ਨਾਲ ਸਨਮਾਨਿਤ ਕੀਤਾ ਜਾਵੇਗਾ। 80 ਕਿੱਲੋਂ ਭਾਰ ਵਰਗ ’ਚ ਬੈਸਟ ਰੈਡਰ ਨੂੰ ਸੁਖਪਾਲ ਸਿੰਘ ਵੱਲੋਂ ਐੱਲ.ਈ.ਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਲੱਬ ਪ੍ਰਧਾਨ ਸੁਖਪਾਲ ਪਾਲਾ, ਮਨਪ੍ਰੀਤ ਸਿੰਘ, ਬਲਕਰਨ ਸਿੰਘ, ਜਸਨ, ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਸਮਿੰਦਰ ਸਿੰਘ, ਸੇਵਕ ਸਿੰਘ, ਗੁਰਪ੍ਰੀਤ ਸਿੰਘ, ਵਕੀਲ ਸਿੰਘ, ਸੁਖਜਿੰਦਰ ਸਿੰਘ, ਇਕਬਾਲ ਸਿੰਘ, ਸੁਖਪਾਲ ਸੁੱਖਾ, ਨਿਰਮਲ ਸਿੰਘ ’ਤੇ ਗਗਨਦੀਪ ਸਿੰਘ ਮੌਜੂਦ ਸਨ।