ਪੰਜਾਬ 'ਚ ਕੋਰੋਨਾ ਨਾਲ ਤੀਜੀ ਮੌਤ -ਲੁਧਿਆਣੇ ਦੀ ਔਰਤ ਦੀ ਮੌਤ
ਪੰਜਾਬ 'ਚ ਕੋਰੋਨਾ ਨਾਲ ਅੱਜ ਤੀਜੀ ਮੌਤ ਹੋ ਗਈ ਹੈ . ਲੁਧਿਆਣੇ ਜ਼ਿਲ੍ਹੇ ਦੀ ਔਰਤ ਗੰਭੀਰ ਹਾਲਤ ਵਿਚ ਰਜਿੰਦਰ ਹਸਪਤਾਲ ਪਟਿਆਲਾ ਵਿਚ ਕੱਲ੍ਹ ਦਾਖਲ ਕਰਾਈ ਗਈ ਸੀ ਅਤੇ ਉਸ ਦੀ ਮੌਤ ਹੋ ਗਈ . ਉਸਦੀ ਉਮਰ 42-43 ਸਾਲ ਸੀ . ਬਿਮਾਰੀ ਦੀ ਪੁਸ਼ਟੀ ਉਸ ਦੀ ਮੌਤ ਤੋਂ ਬਾਅਦ ਹੋਈ .
ਮਿਰਤਕ ਔਰਤ ਇੱਕ ਘਰੇਲੂ ਵਰਕਰ ਦੱਸੀ ਜਾਂਦੀ ਹੈ . ਦੂਜੇ ਪਾਸੇ ਲੁਧਿਆਣਾ ਦੇ ਸਨਅਤ ਕਾਰ ਜੈਨ ਦੀ ਪਤਨੀ ਜਿਸ ਦਾ ਕੋਰੋਨਾ ਟੇਸਟ ਪੌਜ਼ੀਟਿਵ ਆਇਆ ਸੀ, ਦੀ ਹਾਲਤ ਠੀਕ ਦੱਸੀ ਜਾ ਰਹੀ ਹੈ . ਉਸਦੇ ਪਰਿਵਾਰਿਕ ਸੂਤਰਣ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਸਿਹਤਯਾਬ ਹੋ ਰਹੀ ਹੈ .