ਕੋਮੋਰਬਿਡਿਟੀ ਦਾ ਕੀ ਮਤਲਬ ਹੈ, ਇਸ ਵਾਇਰਸ ਇਨਫੈਕਸ਼ਨ ਕਿਵੇਂ ਫੈਲਦਾ ਹੈ, ਜਾਣੋ
ਨਵੀਂ ਦਿੱਲੀ, 21 ਮਈ, 2020 : ਕੋਮੋਰਬਿਡਿਟੀ ਦਾ ਮਤਲਬ ਹੈ ਜਿਹਨਾਂ ਨੂੰ ਪਹਿਲਾਂ ਤੋਂ ਵੀ ਗੰਭੀਰ ਬਿਮਾਰੀ ਹੋਵੇ ਜਿਵੇਂ ਡਾਇਬਿਟੀਜ਼, ਬਲੱਡ ਪ੍ਰੈਸ਼ਰ, ਅਸਥਮਾ, ਫੇਫੜਿਆਂ ਦੀ ਬਿਮਾਰੀ, ਐਚ ਆਈ ਵੀ, ਕੈਂਸਰ ਆਦਿ। ਅਜਿਹੇ ਲੋਕਾਂ ਵਿਚ ਇਮਿਊਨਿਟੀ ਘੱਟ ਹੋ ਜਾਂਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾ. ਏ ਕੇ ਵਰਸ਼ਣੇਅ ਨੇ ਦੱਸਿਆ ਕਿ ਅਜਿਹੇ ਲੋਕਾਂ ਨੂੰ ਜਦੋਂ ਇਨਫੈਕਸ਼ਨ ਹੁੰਦੀ ਹੈ ਤਾਂ ਵਾਇਰਸ ਗੰਭੀਰ ਰੂਪ ਵਿਚ ਅਟੈਕ ਕਰਦਾ ਹੈ। ਵਾਇਰਸ ਤੁਰੰਤ ਉਹਨਾਂ ਦੇ ਫੇਫੜਿਆਂ ਵਿਚ ਪਹੁੰਚ ਜਾਂਦਾ ਹੈ ਅਤੇ ਉਹਨਾਂ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਇਸ ਵਿਚ ਜ਼ਿਆਦਾਤਰ ਬਜ਼ੁਰਗ ਮਹਿਲਾਵਾਂ ਤੇ ਪ੍ਰੈਗਨੈਂਟ ਮਹਿਲਾਵਾਂ ਆਉਂਦੀਆਂ ਹਨ ਕਿਉਂਕਿ ਪ੍ਰੈਗਨੈਂਟ ਮਹਿਲਾਵਾਂ ਵਿਚ ਵੀ ਇਮਿਊਨਿਟੀ ਘੱਟ ਜਾਂਦੀ ਹੈ। ਅਜਿਹੇ ਲੋਕਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ।