← Go Back
ਪਟਿਆਲਾ, 5 ਜੂਨ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਲਾਕ ਡਾਊਨ ਲੱਗਿਆ ਹੋਇਆ ਹੈ। ਇਸ ਸਭ ਵਿੱਚ ਖਿਡਾਰੀਆ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਨਵੀਆਂ ਖੇਡ ਹਦਾਇਤਾਂ ਨਾਲ ਕੁਝ ਖੇਡਾਂ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵ ਨਿਯੁਕਤ ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਕੇਵਲ ਅਥਲੈਟਿਕ ਖੇਡ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਮਿਲੀ ਹੈ। ਅਥਲੈਟਿਕ ਖੇਡ ਲਈ ਸੀਨੀਅਰ ਖਿਡਾਰੀ ਹੀ ਪ੍ਰੈਕਟਿਸ ਕਰ ਸਕਣਗੇ। ਗਰਾਉਂਡ ਵਿੱਚ ਆਉਣ ਵਾਲੇ ਖਿਡਾਰੀ ਕੋਰੋਨਾ ਵਾਇਰਸ ਦੀਆ ਹਦਾਇਤਾਂ ਦੀ ਪਾਲਨਾ ਕਰਨਗੇ। ਹਰ ਖਿਡਾਰੀ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਮਾਜਿਕ ਦੂਰੀ ਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਖੇਡ ਵਿਭਾਗ ਵਲੋਂ ਸਰਕਾਰ ਦੀਆ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
Total Responses : 260