ਹਰੀਸ਼ ਕਾਲੜਾ
ਰੂਪਨਗਰ, 11 ਜੁਲਾਈ 2020 - ਰੂਪਨਗਰ ਨਜਦੀਕ ਨੰਗਲ ਰੋਡ 'ਤੇ ਪਿੰਡ ਮਲਿਕਪੁਰ ਵਿਖੇ ਆਯੁਰਵੈਦਿਨ ਉਤਪਾਦ ਤਿਆਰ ਕਰਨ ਵਾਲੀ ਕੰਪਨੀ ਹਜਨੀ ਹਰਬਲਜ਼ ਵਲੋਂ ਸਰੀਰਕ ਇਮੂਨਿਟੀ ਵਧਾਉਣ ਲਈ 'ਇਮੂਨ ਰਤਨ' ਨਾਂਅ ਦਾ ਉਤਪਾਦ ਤਿਆਰ ਕੀਤਾ ਗਿਆ ਹੈ। ਕੰਪਨੀ ਵਲੋਂ ਅੱਜ ਇਸ ਨਵੇਂ ਤਿਆਰ ਕੀਤੇ ਉਤਪਾਦ ਨੂੰ ਸੈਣੀ ਭਵਨ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਲਾਂਚ ਕੀਤਾ ਗਿਆ। ਇਸ ਨੂੰ ਲਾਂਚ ਕਰਨ ਦੀ ਰਸਮ ਡਾ. ਰੌਲੀ ਅਗਰਵਾਲ, ਡੀ.ਐਸ.ਪੀ. ਸੁਖਜੀਤ ਸਿੰਘ ਵਿਰਕ ਅਤੇ ਸੈਣੀ ਭਵਨ ਦੇ ਪ੍ਰਬੰਧਕਾਂ ਨੇ ਅਦਾ ਕੀਤੀ।
ਨਵਾਂ ਲਾਂਚ ਕੀਤਾ ਗਿਆ ਤਰਲ ਰੂਪ ਦਾ ਇਹ ਉਤਪਾਦ ਖ਼ੂਨਦਾਨੀਆਂ 'ਚ ਵੀ ਵੰਡਿਆ ਗਿਆ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਇੰਜ. ਕੁਲਤਾਰ ਸਿੰਘ ਨੇ ਦੱਸਿਆ ਕਿ ਇਸ ਉਤਪਾਦ ਦਾ ਰੋਜਾਨਾ ਸੇਵਨ ਕਰਨ ਨਾਲ ਸਰੀਰ ਅੰਦਰ ਇਮਿਊਨਿਟੀ ਸਿਸਟਮ ਮਜਬੂਤ ਹੁੰਦਾ ਹੈ ਜਿਸ ਨਾਲ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਹਾਜ਼ਰ ਪਤਵੰਤੇ ਵਿਅਕਤੀਆਂ ਨੇ ਕੰਪਨੀ ਨੂੰ ਇਹ ਨਵਾਂ ਉਤਪਾਦ ਤਿਆਰ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਅਜਮੇਰ ਸਿੰਘ, ਦੇਵਿੰਦਰ ਸਿੰਘ ਜਟਾਣਾ, ਰਾਜਿੰਦਰ ਸੈਣੀ, ਬਲਬੀਰ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਗੁਰਮੁੱਖ ਸਿੰਘ ਲੋਂਗੀਆ, ਬਹਾਦਰਜੀਤ ਸਿੰਘ, ਹਰਜੀਤ ਸਿੰਘ ਗਿਰਨ , ਸਰਪੰਚ ਅਜਮੇਰ ਸਿੰਘ, ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।