ਅੰਮ੍ਰਿਤਸਰ ਦੇ ਸਿਵਲ ਸਰਜਨ ਵੀ ਆਏ ਕਰੋਨਾ ਦੀ ਲਪੇਟ ‘ਚ , ਸਿਵਲ ਸਰਜਨ ਦਫਤਰ ਕੀਤਾ ਬੰਦ
ਕੁਲਵਿੰਦਰ ਸਿਂਘ
ਅੰਮ੍ਰਿਤਸਰ, 12 ਸਤੰਬਰ, 2020 : ਸਿਵਲ ਸਰਜਨ ਅੰਮ੍ਰਿਤਸਰ ਡਾ ਨਵਦੀਪ ਸਿੰਘ ਵੀ ਕਰੋਨਾ ਦੀ ਲਪੇਟ ਵਿਚ ਆ ਗਏ ਹਨ। । ਬੀਤੇ ਕੱਲ੍ਹ ਉਨ੍ਹਾਂ ਦੀ ਕੁਝ ਤਬੀਅਤ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੇ ਵੱਲੋਂ ਟੈਸਟ ਕਰਵਾਇਆ ਗਿਆ ਸੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਬੁਲਾਰੇ ਅਮਰਦੀਪ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ।ਡਾ ਨਵਦੀਪ ਸਿੰਘ ਵੱਲੋਂ ਦਫ਼ਤਰ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਹਰ ਇੱਕ ਸਿਹਤ ਕਰਮੀ ਵਾਸਤੇ ਲਾਜ਼ਮੀ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਡਾ ਨਵਦੀਪ ਸਿੰਘ ਕਰੋਨਾ ਦੀ ਚਪੇਟ ਵਿੱਚ ਆ ਗਏ। ਬੀਤੇ ਕੱਲ੍ਹ ਹਯਾਤ ਹੋਟਲ ਵੱਲੋਂ ਸਿਵਲ ਹਸਪਤਾਲ ਵਿੱਚ ਹੈਂਡ ਫ੍ਰੀ ਸੈਨੇਟਾਈਜ਼ਰ ਲਗਵਾਉਣ ਦੇ ਕਾਰਜਕ੍ਰਮ ਵਿਚ ਵੀ ਉਨ੍ਹਾਂ ਨੇ ਸ਼ਿਰਕਤ ਕੀਤੀ ਸੀ ।ਉਸ ਤੋਂ ਬਾਅਦ ਹਯਾਤ ਹੋਟਲ ਦੇ ਕਰਮੀ ਵੀ ਇਕਾਂਤਵਾਸ ਹੋ ਗਏ ਹਨ
ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।
ਅਮਰਦੀਪ ਸਿੰਘ ਨੇ ਦੱਸਿਆ ਕਿ ਅੱਜ ਡਾਕਟਰ ਨਵਦੀਪ ਸਿੰਘ ਦੇ ਕਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ 123 ਕਰਮਚਾਰੀਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਮਹਿਲਾ ਕਰਮੀ ਪਾਜ਼ਿਟਿਵ ਪਾਈ ਗਈ ਹੈ।ਅਮਰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਬੰਦ ਕਰ ਦਿੱਤਾ ਗਿਆ ਹੈ ਅਤੇ ਉਹਨੂੰ ਸੈਨੇਟਾਈਜ਼ ਵੀ ਕਰ ਦਿੱਤਾ ਗਿਆ ਹੈ ਅਤੇ ਕਰਮਚਾਰੀਆਂ ਨੂੰ ਆਪੋ ਆਪਣੇ ਘਰ ਭੇਜ ਦਿੱਤਾ ਗਿਆ ਹੈ ਲੇਕਿਨ ਵਿਭਾਗ ਵਿੱਚ ਕਰਮਚਾਰੀਆਂ ਦੀ ਕਮੀ ਹੋਣ ਕਰਕੇ ਇਸ ਨੂੰ ਸੌ ਪ੍ਰਤੀਸ਼ਤ ਲਾਗੂ ਕਰਨਾ ਸੰਭਵ ਨਹੀਂ ਹੈ। ਇੱਥੇ ਦੱਸਣਯੋਗ ਹੈ ਕਿ ਅਮਰਦੀਪ ਸਿੰਘ ਵੀ ਡਾਕਟਰ ਨਵਦੀਪ ਸਿੰਘ ਦੇ ਹਮੇਸ਼ਾ ਨਾਲ ਹੀ ਰਹਿੰਦੇ ਸਨ ਜਦਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ।ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਜੋ ਉਨ੍ਹਾਂ ਦੀ ਡਿਊਟੀ ਲਗਾਈ ਹੈ ਉਹ ਨੈਗੇਟਿਵ ਆਉਣ ਤੋਂ ਬਾਅਦ ਲਗਾਤਾਰ ਨਿਭਾ ਰਹੇ ਹਨ।