ਅਨੰਨਿਆ ਅਤੇ ਅਨੂੰ ਨੇ ਜੀਤੀ ਬੈਡਮਿੰਟਨ ਪ੍ਰਤੀਯੋਗਤਾ
ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵੇ ਹਰ ਵਰਗ:ਚੌਧਰੀ
ਜ਼ੀਰਕਪੁਰ,14 ਸਤੰਬਰ, 2020 : ਫਿੱਟ ਇੰਡੀਆ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਆਸਥਾ ਸਿਟੀ ਵਿੱਚ ਐਤਵਾਰ ਨੂੰ ਵੱਖੋ-ਵੱਖ ਉਮਰ ਵਰਗ ਦੇ ਲੋਕਾਂ ਲਈ ਬੈਡਮਿੰਟਨ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਐਡਵੋਕੇਟ ਵਿਨੈ ਕੁਮਾਰ ਨੂੰ ਗੈਸ਼ਟ ਆਫ ਆੱਨਰ ਵਜੋਂ ਭਾਗ ਲਿਆ।
ਬੈਡਮਿੰਟਨ ਪ੍ਰਤੀਯੋਗਤਾ ਦੇ ਆਰਗੇਨਾਈਜ਼ਰ ਸੰਜੀਵ ਡੋਗਰਾ, ਅਜੈ ਸਿੰਘ ਅਤੇ ਰਵੀ ਨੇ ਦੱਸਿਆ ਕਿ ਇਸ ਆਯੋਜਨ ਦਾ ਮੁੱਖ ਮੰਤਵ ਵੱਖ-ਵੱਖ ਥਾਵਾਂ ਤੋਂ ਇਥੇ ਆਕੇ ਵੱਸੇ ਹੋਏ ਲੋਕਾਂ ਵਿੱਚ ਆਪਸੀ ਭਾਈਚਾਰਾ ਕਾਇਮ ਕਰਦੇ ਹੋਏ ਖੇਡਾਂ ਨੂੰ ਉਤਸਾਹਿਤ ਕਰਨਾ ਹੈ। ਭਵਿੱਖ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਦਾ ਆਯੋਜਨ ਵੱਡੇ ਪੱਧਰ ‘ਤੇ ਕੀਤਾ ਜਾਵੇਗਾ।
ਇਸ ਮੌਕੇ ਤੇ ਮਹਿਲਾ ਵਰਗ ਦੀ ਪ੍ਰਤੀਯੋਗਤਾ ਵਿੱਚ ਅਨੰਨਿਆ ਅਤੇ ਅਨੂੰ, ਛੋਟੇ ਬਚਿੱਆਂ ਦੇ ਵਰਗ ਵਿੱਚ ਆਰਵ ਅਤੇ ਖਨਕ, ਪੁਰਸ਼ਾਂ ਦੇ ਮੁਕਾਬਲੇ ਵਿੱਚ ਜਸਵਿੰਦਰ ਅਤੇ ਰਾਮਸ਼ਰਨ ਦੀ ਟੀਮ ਨੇ ਬਾਜੀ ਮਾਰੀ। ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਖੇਡਾਂ ਸ਼ੁਰੂ ਤੋਂ ਹੀ ਸਾਡੇ ਜੀਵਨ ਦਾ ਮੁੱਖ ਹਿੱਸਾ ਰਹੀਆਂ ਹਨ। ਇਸ ਤਰਾਂ ਦੇ ਆਯੋਜਨ ਨਾ ਕੇਵਲ ਸ਼ਰੀਰਕ ਤੌਰ ਤੇ ਸਾਨੂੰ ਤੰਦਰੁਸਤ ਰੱਖਦੇ ਹਨ ਸਗੋਂ ਆਪਸੀ ਭਾਈਚਾਰਕ ਸਾਂਝ ਨੂੰ ਵੀ ਵਧਾਉਂਦੇ ਹਨ। ਉਨਾਂ ਕਿਹਾ ਕਿ ਭਵਿੱਖ ਵਿੱਚ ਜੁਆਂਇਟ ਐਕਸ਼ਨ ਕਮੇਟੀ ਵਲੋਂ ਇਸ ਤਰਾਂ ਨਾਲ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਤਾਂ ਜੋ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲ ਸਕੇ।