ਦੋ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ , ਨਵਦੀਪ ਸਿੰਘ ਸੀ ਐਮ ਓ 'ਚ ਹੋਏ ਤਾਇਨਾਤ
ਚੰਡੀਗੜ੍ਹ, 8 ਅਗਸਤ , 2019 ; ਪੰਜਾਬ ਸਰਕਾਰ ਨੇ ਸੂਚਨਾ ਅਤੇ ਲੋਕ ਸੰਪਰਕ ਮਹਿਕਮੇ ਦੇ ਦੋ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ . ਸਕੱਤਰ ਸੂਚਨਾ ਤੇ ਲੋਕ ਸੰਪਰਕ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਆਈ ਪੀ ਆਰ ਓ ਨਵਦੀਪ ਸਿੰਘ ਗਿੱਲ ਨੂੰ ਪ੍ਰੈੱਸ ਬਰਾਂਚ 'ਚੋਂ ਬਦਲ ਕੇ ਮੁੱਖ ਮੰਤਰੀ ਦੇ ਪ੍ਰੈੱਸ ਸੈਕਸ਼ਨ ਭਾਵ ਐਡੀਸ਼ਨਲ ਡਾਇਰੈਕਟਰ ਪ੍ਰੈੱਸ / ਸੀ ਐਮ ਡੀ ਦਫ਼ਤਰ ਵਿਚ ਸਰਬਜੀਤ ਸਿੰਘ ਦੀ ਥਾਂ 'ਤੇ ਪੋਸਟ ਕੀਤਾ ਗਿਆ ਹੈ .ਸਰਬਜੀਤ ਸਿੰਘ ਨੂੰ ਏ ਡੀ ਪ੍ਰੈੱਸ ਬਰਾਂਚ ਵਿਚ ਤਬਦੀਲ ਕੀਤਾ ਗਿਆ ਹੈ .