ਰਿਟਾਇਰਡ ਫ਼ੌਜੀ ਕਮਾਂਡਰ ਹੋਣਗੇ ਪੀ ਪੀ ਐਸ ਸੀ ਦੇ ਨਵੇਂ ਚੇਅਰਮੈਨ ,ਲਿਖਾਰੀ ਬੀਬੀ ਤੇ ਸੈਸ਼ਨ ਜੱਜ ਹੋਣਗੇ ਮੈਂਬਰ -ਰਾਜਪਾਲ ਦੀ ਪ੍ਰਵਾਨਗੀ ਦੀ ਉਡੀਕ
ਚੰਡੀਗੜ੍ਹ , 17 ਅਗਸਤ , 2019 : ਫ਼ੌਜ ਦੀ ਪੱਛਮੀ ਕਮਾਨ ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਸੁਰਿੰਦਰ ਸਿੰਘ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ ਹੋਣਗੇ . ਸੈਸ਼ਨ ਜੱਜ ਸ਼ਿਵਇੰਦਰ ਸਿੰਘ ਮਾਨ ਅਤੇ ਨਾਮੀ ਲੇਖਿਕਾ ਅਤੇ ਕਲਮ ਲੇਖਕ ਬੱਬੂ ਤੀਰ ਕਮਿਸ਼ਨ ਦੇ ਨਵੇਂ ਮੈਂਬਰ ਹੋਣਗੇ . ਰਾਜ ਸਰਕਾਰ ਵੱਲੋਂ ਇਨ੍ਹਾਂ ਨਾਵਾਂ ਦੀ ਚੋਣ ਕਰ ਕੇ ਰਾਜ ਪਾਲ ਨੂੰ ਪ੍ਰਵਾਨਗੀ ਲਈ ਭੇਜੀ ਗਈ ਹੈ . ਅਜੇ ਫਾਈਲ ਰਾਜ ਭਵਨ ਵਿਚ ਹੀ ਦੱਸੀ ਜਾਂਦੀ ਹੈ . ਰਾਜ ਪਾਲ ਡੀ ਮਨਜ਼ੂਰੀ ਤੋਂ ਬਾਅਦ ਹੀ ਸਰਕਾਰ ਇਹ ਨਿਯੁਕਤੀਆਂ ਨੂੰ ਨੋਟੀਫਾਈ ਕਰ ਸਕੇਗੀ . ਆਮ ਤੌਰ ਤੇ ਸਰਕਾਰ ਦੀ ਚੋਣ ਤੇ ਰਾਜ ਭਵਨ ਮੋਹਰ ਲਾ ਦਿੰਦਾ ਹੈ ਪਰ ਕਈ ਵਾਰ ਰਾਜਪਾਲ ਕਿਸੇ ਤਕਨੀਕੀ ਜਾਂ ਕਾਨੂੰਨੀ ਸਪਸ਼ਟੀਕਰਨ ਲਈ ਫਾਈਲ ਵਾਪਸ ਵੀ ਭੇਜ ਦਿੰਦੇ ਹਨ .