ਆਈ ਏ ਐਸ ਦੀਆਂ ਬਦਲੀਆਂ 'ਚ ਨਹੀਂ ਚੱਲੇਗੀ ਇੱਕ ਤਰਫ਼ਾ ਮਨਮਰਜ਼ੀ , ਸਿਵਲ ਬੋਰਡ ਕਰੇਗਾ ਨਿਰਨਾ
ਬਲਜੀਤ ਬੱਲੀ
ਚੰਡੀਗੜ੍ਹ , 3 ਜੂਨ , 2020 : ਸਿਵਲ ਸਰਵਿਸ ਅਫ਼ਸਰਾਂ ਦੀਆਂ ਵਾਰ -ਵਾਰ ਹੁੰਦੀਆਂ ਬਦਲੀਆਂ ਨੂੰ ਨਿਯਮਤ ਕਰਨ ਅਤੇ ਸਿਆਸੀ ਦਬਾਅ ਤੋਂ ਕੁਝ ਹੱਦ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਮੈਂਬਰੀ ਪੰਜਾਬ ਸਿਵਲ ਸਰਵਿਸਿਜ਼ ਬੋਰਡ ਦਾ ਗਠਨ ਕੀਤਾ ਗਿਆ ਹੈ . ਮੁੱਖ ਸਕੱਤਰ ਕਰਨ ਏ ਸਿੰਘ ਇਸ ਦੇ ਚੇਅਰਮੈਨ ਹੋਣਗੇ . ਬਾਕੀ ਦੋ ਮੈਂਬਰਾਂ ਵਿਚ ਐਡੀਸ਼ਨਲ ਮੁੱਖ ਸਕੱਤਰ ਹੋਮ ਸਤੀਸ਼ ਚੰਦਰਾ ਅਤੇ ਸੈਕਟਰੀ ਪ੍ਰਸੋਨਲ ਨੀਲਕੰਠ ਐਸ ਅਵ੍ਹਧ ਹੋਣਗੇ .
ਭਾਰਤ ਸਰਕਾਰ ਦੀਆਂ ਸਾਲ ਪਹਿਲਾਂ ਦਿੱਤੀਆਂ ਹਦਾਇਤਾਂ ਮੁਤਾਬਿਕ ਬਣਾਏ ਗਏ ਇਸ ਬੋਰਡ ਦੀ ਸਿਫ਼ਾਰਿਸ਼ ਅਤੇ ਪ੍ਰਵਾਨਗੀ ਨਾਲ ਹੀ ਆਈ ਏ ਐਸ ਅਫ਼ਸਰਾਂ ਦੀਆਂ ਬਦਲੀਆਂ /ਤਾਇਨਾਤੀਆਂ ਕੀਤੀਆਂ ਜਾ ਸਕਣਗੀਆਂ .