← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 4 ਅਗਸਤ 2020 - ਮਾਨਸਾ ਦੇ ਬਲਾਕ ਸਿੱਖਿਆ ਅਫਸਰ ਸਤਵਿੰਦਰ ਕੌਰ ਦੇ ਸੇਵਾ ਮੁਕਤ ਹੋਣ ਤੇ ਬੁਢਲਾਡਾ ਦੇ ਬੀਪੀਈਓ ਅਮਨਦੀਪ ਸਿੰਘ ਨੇ ਇਸ ਬਲਾਕ ਦਾ ਚਾਰਜ ਸੰਭਾਲ ਲਿਆ ਹੈ। ਈਟੀਟੀ ਅਧਿਆਪਕ ਤੋਂ ਸਿੱਧੀ ਭਰਤੀ ਰਾਹੀਂ ਬਲਾਕ ਸਿੱਖਿਆ ਅਫਸਰ ਬਣੇ ਅਮਨਦੀਪ ਸਿੰਘ ਨੇ ਕੁਝ ਮਹੀਨਿਆਂ ਚ ਹੀ ਬੁਢਲਾਡਾ ਬਲਾਕ ਦੀ ਕਾਇਆ ਕਲਪੀ ਹੈ। ਮਾਨਸਾ ਬਲਾਕ ਬਲਾਕ ਦੇ ਅਧਿਆਪਕਾਂ ਨੂੰ ਵੀ ਉਨਾਂ ਤੋਂ ਵੱਡੀਆਂ ਉਮੀਦਾਂ ਹਨ। ਬਲਾਕ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਨਵੇਂ ਦਾਖਲਿਆਂ ਦੇ ਨਾਲ ਨਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਘਰ ਬੈਠੇ ਬੱਚਿਆਂ ਲਈ ਚਲ ਰਹੀ ਆਨਲਾਈਨ ਪੜ੍ਹਾਈ ਲਈ ਵੀ ਹਰ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਵੀ ਇਸ ਨੌਜਵਾਨ ਬਲਾਕ ਅਫਸਰ ਵੱਡੀ ਆਸ ਪ੍ਰਗਟ ਕੀਤੀ ਹੈ । ਇਸ ਮੌਕੇ ਸੁਪਰਡੈਂਟ ਹਰਮੇਸ਼ ਕੁਮਾਰ ਅਤੇ ਸ਼ਵਾਲੀ ਹਾਜ਼ਰ ਸਨ।
Total Responses : 189