ਹਰੀਸ਼ ਕਾਲੜਾ
ਰੂਪਨਗਰ, 10 ਅਕਤੂਬਰ 2020 - ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਦਲਜੀਤ ਸਿੰਘ ਗਿੱਲ ਪੀ.ਪੀ. ਐੱਸ. ਵੱਲੋ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਬਤੌਰ ਜੇਲ੍ਹ ਸੁਪਰਡੈਟ ਆਹੁਦਾ ਸੰਭਾਲਿਆ ਗਿਆ।ਉਹ ਇਸ ਤੋਂ ਪਹਿਲਾ ਇਸੇ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਮੈਂਨਟੀਨੈਂਸ , ਡਿਪਟੀ ਸੁਪਰਡੈਂਟ (ਸਕਿਉਰਟੀ) ਅਤੇ ਜ਼ਿਲ੍ਹਾ ਪਰਖ ਅਫਸਰ ਵਜੋਂ ਸੇਵਾ ਨਿਭਾ ਚੁੱਕੇ ਹਨ। ਸਾਲ 2018 ਵਿੱਚ ਡੀ.ਐੱਸ.ਪੀ (ਪੰਜਾਬ ਪੁਲਿਸ) ਪ੍ਰਮੋਟ ਹੋਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਵਿਭਾਗ ਵਿੱਚ ਡੈਪੂਟੇਸ਼ਨ ਤੇ ਭੇਜਿਆ ਗਿਆ ਸੀ। ਜਿੱਥੇ ਪਹਿਲਾ ਬਤੌਰ ਡਿਪਟੀ ਸੁਪਰਡੈਂਟ (ਸਕਿਉਰਟੀ) ਕੇਂਦਰੀ ਜੇਲ੍ਹ ਪਟਿਆਲਾ ਵੀ ਸੇਵਾ ਨਿਭਾ ਚੁੱਕੇ ਹਨ।
ਜਿੱਥੇ ਦੱਸਣ ਯੋਗ ਹੈ ਦਲਜੀਤ ਸਿੰਘ ਗਿੱਲ ਨੇ ਬਤੌਰ ਏ.ਐੱਸ.ਆਈ (ਪ੍ਰੋਬੇਸ਼ਨਰ) ਸਾਲ 1993 ਵਿੱਚ ਆਪਣੀ ਨੌਕਰੀ ਪੰਜਾਬ ਪੁਲਿਸ ਵਿੱਚ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਜਿਲ੍ਹਾ ਰੋਪੜ , ਸ਼ਹੀਦ ਭਗਤ ਸਿੰਘ ਨਗਰ ਅਤੇ ਪਟਿਆਲਾ ਵਿੱਚ ਵੱਖ-ਵੱਖ ਪੁਲਿਸ ਥਾਣਿਆ ਵਿੱਚ ਬਤੌਰ ਐੱਸ .ਐੱਚ .ਓ ਸੇਵਾ ਨਿਭਾ ਚੁੱਕੇ ਹਨ। ਜਿਹਨ੍ਹਾ ਦੀ ਵਿਦਿਆ ਯੋਗਤਾ ਬੀ.ਏ ਖਾਲਸਾ ਕਾਲਜ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਤੋਂ, ਪੁਲਿਸ ਸਰਵਿਸ ਦੌਰਾਨ ਐੱਲ.ਐੱਲ.ਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਐੱਮ .ਏ ਪੁਲਿਸ ਐਡ਼ਮਨਿਸਟ੍ਰੇਸ਼ਨ ਗੂਰੁ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਜੋ ਜੱਦੀ ਤੌਰ ਤੇ ਪਿੰਡ ਹਲੇੜਾ ਤਹਿ: ਤੇ ਥਾਣਾ ਹਰੌਲੀ ਜਿਲ੍ਹਾ ਉਨਾ ਹਿਮਾਚਲ ਪ੍ਰਦੇਸ ਦੇ ਰਹਿਣ ਵਾਲੇ ਹਨ।