ਕੈਲੀਫੋਰਨੀਆ, 13 ਸਤੰਬਰ 2018 - ਬੁੱਧਵਾਰ ਰਾਤ ਐਪਲ ਨੇ ਆਪਣੇ ਨਵੇਂ ਪ੍ਰੋਡਕਟ ਲਾਂਚ ਕੀਤੇ। ਜਿਸ ਵਿਚ ਐਪਲ ਚਿਰਾਂ ਤੋਂ ਇੰਤਜ਼ਾਰ ਕਰ ਰਹੇ ਲੋਕਾਂ ਲਈ ਡੁਅਲ ਸਿਮ ਆਈਫੋਨ ਲੈ ਹਾਜ਼ਰ ਹੋਇਆ। ਐਪਲ ਨੇ iPhone XS, iPhone XS Max ਅਤੇ iPhone XR ਲਾਂਚ ਕੀਤੇ। ਜੋ ਕਿ ਨਵੇਂ ਅਪਗਰੇਡਡ ਆਈੳਐਸ ਅਤੇ ਬਿਹਤਰੀਨ ਕੈਮਰਾ ਕੁਆਲਿਟੀ ਨਾਲ ਲੈਸ ਹਨ।
iPhone XS ਅਤੇ iPhone XS Max 64GB, 256GB ਤੇ 512GB ਸਟੋਰੇਜ ਵਿਚ ਉਪਲਭਧ ਹੋਣਗੇ ਤੇ ਇੰਨ੍ਹਾਂ ਦੀ ਕੀਮਤ ਭਾਰਤ 'ਚ 99,900 ਤੋਂ Rs 1,09,900 ਰੁਪਏ ਹੋਵੇਗੀ। ਉਥੇ ਹੀ iPhone XR ਐਪਲ ਦਾ ਇਸ ਲਾਂਚ 'ਚ ਸਸਤਾ ਫੋਨ ਹੋਵੇਗਾ ਜਿਸਦੀ ਕੀਮਤ 76,900 ਭਾਰਤੀ ਰੁਪਏ ਤੋਂ ਸ਼ੁਰੂ ਹੋਵੇਗੀ।