ਮੀ ਟੂ ਦਾ ਸੇਕ ਗੂਗਲ ਨੂੰ ਵੀ ਲੱਗਾ, ਸੁੰਦਰ ਪਿਚਾਈ ਨੇ ਕੀਤੇ ਅਹਿਮ ਖੁਲਾਸੇ
ਸੈਨ ਫਰਾਂਸਿਸਕੋ, 26 ਅਕਤੂਬਰ 2018 - ਮੀ ਟੂ ਦਾ ਸੇਕ ਦੁਨੀਆ ਦੇ ਹਰ ਇੱਕ ਕਿੱਤੇ ਤੱਕ ਪਹੁੰਚ ਗਿਆ ਹੈ। ਭਾਵੇਂ ਉਹ ਸਿਆਸਤ ਹੈ ਤੇ ਭਾਵੇਂ ਫਿਲਮੀ ਜਗਤ ਜਾਂ ਫਿਰ ਕਾਰੋਬਾਰੀ ਦੁਨੀਆ। ਹਾਲ ਹੀ 'ਚ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਗੂਗਲ ਨੇ ਬੀਤੇ ਦੋ ਸਾਲਾਂ 'ਚ ਜਿਸਮਾਨੀ ਸੋਸ਼ਣ ਦੇ ਦੋਸ਼ਾਂ 'ਚ ਘਿਰੇ 48 ਲੋਕਾਂ ਨੌਕਰੀ ਤੋਂ ਕੱਢਿਆ ਹੈ।
ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਬਿਆਨ ਦਿੰਦਿਆਂ ਕਿਹਾ ਕਿ ਮਾਮਲੇ 'ਚ 13 ਸੀਨੀਅਰ ਪ੍ਰਬੰਧਕ ਵੀ ਸ਼ਾਮਲ ਹਨ। ਗੂਗਲ ਨੇ ਗੈਰ ਜਿੰਮੇਵਾਰਾਨਾ ਸਲੂਕ 'ਤੇ ਸਖਤ ਰੁਖ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ ਹੈ।