ਨਿਊਯਾਰਕ, 6 ਦਸੰਬਰ 2018 - ਐਪਲ ਆਪਣੇ ਨਵੇਂ ਸਮਾਰਟ ਬੈਡ ਕਵਰ ਦੇ ਨਾਲ ਬਹੁਤ ਹੀ ਜਲਦ ਤੁਹਾਨੂੰ ਬਿਹਤਰ ਨੀਂਦ ਲੈਣ ਵਿੱਚ ਮਦਦ ਕਰਨ ਵਾਲਾ ਹੈ। ਜਿਸਨੂੰ ਐਪਲ ਨੇ ISheet ਦਾ ਨਾਮ ਦਿੱਤਾ ਹੈ। ਇਹ ਗੈਜ਼ਟ ਗ੍ਰਾਹਕਾਂ ਦੇ ਨੀਂਦ ਪੈਟਰਨਾਂ ਦੀ ਨਿਗਰਾਨੀ ਕਰੇਗਾ।
''ਦ ਟਾਈਮਜ਼ ਆਫ਼ ਲੰਡਨ'' ਦੀ ਰਿਪੋਰਟ ਮੁਤਾਬਕ ਐਪਲ ਇਕ ਨਵੀਂ ਤਕਨੀਕ ਤਿਆਰ ਕਰ ਰਿਹਾ ਹੈ ਜਿਸਨੂੰ ਕੰਬਲ ਜਾਂ ਬੈਡ ਸ਼ੀਟ ਵਿੱਚ ਬੁਣਿਆ ਜਾ ਸਕੇਗਾ। ਗ੍ਰਹਾਕ ਆਪਣੇ ਸੁੱਤੇ ਪਏ ਸਮੇਂ ਡਾਟੇ ਨੂੰ ਨਿਰੀਖਣ ਕਰ ਸਕਦੇ ਹਨ ਜਿਸ ਵਿੱਚ ਗੁੰਝਲਦਾਰ ਵੇਰਵੇ ਹੋਣਗੇ ਜਿਵੇਂ ਕਿ ਉਹ ਕਿੰਨੀ ਵਾਰ ਜਾਗੇ ਅਤੇ ਕਿੰਨੇ ਵਾਰ ੳਹ ਪਾਸਾ ਲੈਂਦੇ ਹਨ। ਐਪਲ ਦੇ ਪੇਟੈਂਟ ਅਨੁਸਾਰ 'iSheet' ਕੋਲ ਸੌਣ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਇੱਕ ਕੈਮਰਾ ਹੋਵੇਗਾ ਅਤੇ ਇਸ ਵਿੱਚ 54 ਸੈਂਸਰ ਹੋਣਗੇ।
ਉਥੇ ਹੀ ਐਪਲ ਨੇ ਇਕ ਹੋਰ ਪੇਟੈਂਟ ਲਈ ਵੀ ਅਪੀਲ ਕੀਤੀ ਹੈ ਜੋ ਸਮਾਰਟ ਬੈੱਡ ਕਵਰ ਤੇ ਐਮਰਜੈਂਸੀ ਕਾਲਾਂ ਨੂੰ ਸਮਰੱਥ ਬਣਾਵੇਗੀ। ਇਸ ਪੇਟੈਂਟ ਅਨੁਸਾਰ ਬਿਸਤਰੇ ਦੀ ਵਰਤੋਂ ਕਰਨ ਵਾਲੇ ਗ੍ਰਾਹਕ ਦੀਆਂ ਸਿਹਤ ਸਮੱਸਿਆਵਾਂ ਨੂੰ ਲੱਭੇਗਾ ਤੇ ਕੋਈ ਅਣਸੁਖਾਵਾਂ ਸੰਕੇਤ ਮਿਲਣ 'ਤੇ ਬਿਸਤਰੇ ਦਾ ਕਵਰ ਖੁਦ ਹੀ ਐਮਰਜੈਂਸੀ ਕਾਲ ਲਾਵੇਗਾ।