← Go Back
ਵਾਸ਼ਿੰਗਟਨ, 19 ਦਸੰਬਰ 2018 - ਅਮਰੀਕਨ ਕੰਪਨੀ ਸਾਈਬ੍ਰੋਨਿਕਸ ਨੇ ਮਾਚਿਸ ਤੋਂ ਵੀ ਛੋਟੇ ਅਕਾਰ ਦਾ ਇਕ ਅਜਿਹਾ ਇੰਪਲਾਂਟ ਬਣਾਇਆ ਹੈ ਜੋ ਇਨਸਾਨ ਦੀ ਬੇਚੈਨੀ ਨੂੰ ਦੂਰ ਕਰਦਾ ਹੈ। ਇਸ ਨੂੰ ਇਨਸਾਨ ਦੀ ਛਾਤੀ 'ਤੇ ਸੱਜੇ ਪਾਸੇ ਲਗਾਇਆ ਜਾ ਸਕਦਾ ਹੈ ਅਤੇ ਇਹ ਡਿਵਾਈਸ 5 ਤੋਂ 10 ਮਿੰਟਾਂ 'ਚ ਸਰੀਰ 'ਚ ਬਹੁਤ ਹੀ ਘੱਟ ਤੀਵਰਤਾ ਵਾਲਾ ਕਰੰਟ ਪੈਦਾ ਕਰੇਗਾ ਤੇ ਜਿਹੜਾ ਸਰੀਰ ਤੋਂ ਦਿਮਾਗ ਨੂੰ ਜਾਣ ਵਾਲੀਆਂ ਨਾੜਾਂ ਨੂੰ ਕੰਟ੍ਰੋਲ ਕਰੇਗਾ। ਇਸ ਨਾਲ ਇਨਸਾਨ ਨੂੰ ਹੋਣ ਵਾਲੀ ਬੇਚੈਨੀ ਦੂਰ ਹੋ ਸਕੇਗੀ ਤੇ ਇਨਸਾਨ ਖੁਸ਼ ਰਹਿ ਸਕਦਾ ਹੈ। ਵਿਗਿਆਨੀਆਂ ਅਨੁਸਾਰ ਇਹ ਤਕਨੀਕ ਮੈਂਟਲ ਡਿਸਆਰਡਰ ਜਿਹੇ ਰੋਗੀਆਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। ਇਸ ਤਕਨੀਕ ਨੂੰ ਚੂਹਿਆਂ 'ਤੇ ਸਫਲ ਪ੍ਰਯੋਗ ਕੀਤਾ ਜਾ ਚੁੱਕਾ ਹੈ। ਬ੍ਰੇਨ ਸਟਿਮੂਲੇਸ਼ਨ ਜਰਨਲ 'ਚ ਪ੍ਰਕਾਸ਼ਿਤ ਇਸ ਖੋਜ ਨਾਲ ਜੁੜੇ ਵਿਗਿਆਨੀ ਦਾ ਕਹਿਣਾ ਹੈ ਕਿ ਨਰਵ ਥੈਰੇਪੀ, ਟਾਕ ਥੈਰੇਪੀ ਨਾਲੋਂ ਕਾਫੀ ਲਾਹੇਵੰਦ ਹੈ। ਜੋ ਇਨਸਾਨ ਹਰ ਵਕਤ ਬੇਚੈਨ ਰਹਿੰਦੇ ਹਨ, ਉਹਨਾਂ ਲਈ ਇਹ ਤਕਨੀਕ ਇਕ ਵਰਦਾਨ ਸਾਬਤ ਹੋਣ ਵਾਲੀ ਤਕਨੀਕ ਹੈ।
Total Responses : 936