ਵਾਸ਼ਿੰਗਟਨ, 29 ਦਸੰਬਰ 2018 - ਨਾਸਾ ਨੇ ਆਪਣੇ ਨਵੇਂ ਸਾਲ 2019 ਦੇ ਕਲੰਡਰ ਦੇ ਕਵਰ ਪੇਜ ਲਈ ਭਾਰਤ ਦੇ ਹੋਣਹਾਰ ਕਲਾਕਾਰ ਬੱਚਿਆਂ ਵੱਲੋਂ ਬਣਾਈ ਪੇਂਟਿੰਗ ਨੂੰ ਛਾਪਿਆ ਹੈ।
ਨਾਸਾ ਦੇ ਸਾਲ 2019 ਦੇ ਕਲੰਡਰ ਵਾਸਤੇ ਭਾਰਤ ਦੇ ਚਾਰ ਵਿਦਿਆਰਥੀਆਂ ਦੀਆਂ ਤਿੰਨ ਐਂਟਰੀਆਂ ਦੀ ਚੋਣ ਹੋਈ ਹੈ। ਜਿਸ 'ਚ ਉੱਤਰ ਪ੍ਰਦੇਸ਼ ਤੋਂ 8 ਸਾਲਾ ਦੀਪਸ਼ਿਕਾ, 10 ਸਾਲਾ ਇੰਦਰਯੁਧ ਅਤੇ ਮਹਾਰਾਸ਼ਟਰ ਦੇ 8 ਸਾਲਾ ਸ੍ਰੀਹਨ ਅਤੇ ਤਮਿਲਨਾਡੂ ਤੋਂ 12 ਸਾਲਾ ਤਮਿੰਕਿਲਨਸ਼ਾਮਲ ਹਨ। ਨਾਸਾ ਨੇ ਸਾਲ ਦੇ 12 ਮਹੀਨਿਆਂ ਲਈ ਸਾਰੀ ਦੁਨੀਆ ਦੇ ਬੱਚਿਆਂ ਦੁਆਰਾ ਪੇਸ਼ ਕੀਤੀ ਗਈ ਕਲਾਕਾਰੀ ਤੋਂ 12 ਸੰਵਾਦ ਪ੍ਰਾਪਤ ਕੀਤੇ। ਚੁਣੇ ਗਏ ਮਾਸਟਰਪੀਸ ਕਲੰਡਰ ਦੇ ਹਰੇਕ ਮਹੀਨੇ ਲਈ ਇੱਕ ਵੱਖਰੀ ਸਪੇਸ-ਸੰਬੰਧੀ ਥੀਮ ਪ੍ਰਦਰਸ਼ਤ ਕਰਦੇ ਹਨ। ਕੈਲੰਡਰ ਨੂੰ ਪੁਲਾੜ ਸਟੇਸ਼ਨ 'ਤੇ ਸਥਿਤ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ।