ਨਿਊਜਰਸੀ, 29 ਦਸੰਬਰ 2018 - ਜਿਵੇਂ ਜਿਵੇਂ ਤਕਨਾਲਜੀ ਆਪਣੇ ਪੈਰ ਪਸਾਰਦੀ ਜਾ ਰਹੀ ਹੈ, ਉਵੇਂ ਹੀ ਅੱਜ ਦੀ ਨਵੀਂ ਪਨੀਰੀ ਦਿਮਾਗੀ ਪੱਖੋਂ ਦਿਨੋ ਦਿਨ ਤਿੱਖੀ ਹੁੰਦੀ ਜਾ ਰਹੀ ਹੈ। ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਇੱਕ 6 ਸਾਲ ਦਾ ਨਿੱਕਾ ਬੱਚਾ ਆਪਣਾ ਹੋਮਵਰਕ, ਗੂਗਲ ਦੇ ਬਣਾਏ 'ਅਲੈਕਸਾ' ਤੋਂ ਕਰਵਾ ਰਿਹਾ ਹੈ। ਇਸ ਬੱਚੇ ਦਾ ਵੀਡੀੳ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ, ਜਿਸਨੂੰ ਟਵਿੱਟਰ 'ਤੇ 8.35 ਮਿਲੀਅਨ ਵਿਊ ਮਿਲ ਚੁੱਕੇ ਹਨ।
ਅਮਰੀਕਾ ਦੇ ਨਿਊ ਜਰਸੀ ਦਾ ਇਹ ਬੱਚਾ ਉਸ ਸਮੇਂ ਰੰਗੇ ਹੱਥੀਂ ਫੜਿਆ ਗਿਆ ਜਦੋਂ ਉਹ ਗੂਗਲ ਦੀ ਨਵੀਂ ਤਕਨੀਕ, 'ਅਲੈਕਸਾ' ਤੋਂ ਆਪਣਾ ਹੋਮਵਰਕ ਕਰਾ ਰਿਹਾ ਸੀ। ਭਾਵ ਕਿ 6 ਸਾਲਾ ਬੱਚਾ ਅਲੈਕਸਾ ਤੋਂ ਸਵਾਲ ਪੁੱਛ ਰਿਹਾ ਸੀ ਕਿ ੫ 'ਚੋਂ ੩ ਕੱਢੀਏ ਤਾਂ ਕਿੰਨੇ ਹੁੰਦੇ ਨੇ ? ਜਿਸਦਾ ਅਲੈਕਸਾ ਨੇ ਜਵਾਬ ਦਿੱਤਾ ਕਿ 5 'ਚੋਂ 3 ਕੱਢੋ ਤਾਂ 2 ਹੁੰਦੇ ਹਨ। ਬੱਚਾ ਇਸ ਉੱਤਰ ਨੂੰ ਆਪਣੀ ਕਿਤਾਬ 'ਚ ਲਿਖ ਰਿਹਾ ਸੀ ਤਾਂ ਉਸਦੀ ਮਾਂ ਨੇ ਉਸਨੂੰ ਵਿਡੀੳ ਬਣਾਉਂਦਿਆਂ ਰੰਗੇ ਹੱਥੀਂ ਫੜ ਲਿਆ।
ਜੋ ਵੀ ਹੈ, ਤਕਨੀਕ ਭਾਵੇਂ ਆਮ ਲੋਕਾਂ ਨੂੰ ਸੁੱਖ ਦੇਣ ਲਈ ਬਣਾਈ ਜਾਂਦੀ ਹੋਵੇ, ਪਰ ਕਿਤੇ ਨਾ ਕਿਤੇ ਉਸ ਤਕਨੀਕ ਦੇ ਮਾੜੇ ਪੱਖ ਵੀ ਜਰੂਰ ਪੈਦਾ ਹੋ ਜਾਂਦੇ ਹਨ। ਹੁਣ ਇਸ ਵੀਡੀੳ ਨੂੰ ਦੇਖ ਦੁਨੀਆ ਦੇ ਸਾਰੇ ਮਾਪੇ ਆਪਣੇ ਘਰ 'ਚ ਅਲੈਕਸਾ ਖਰੀਦਣ ਦਾ ਮਨ ਨਹੀਂ ਬਣਾਉਣਗੇ, ਕਿਉਂਕਿ ਜੇ ਇੱਦਾਂ ਹੀ ਹੋਣ ਲੱਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਤਮ ਨਿਰਭਰ ਹੋਣਾ ਭੁੱਲ ਜਾਣਗੀਆਂ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://bit.ly/2Q7Dxiz