ਨਵੀਂ ਦਿੱਲੀ, 24 ਫਰਵਰੀ 2019 - ਬੀਤੇ ਦਿਨੀਂ ਕਰਨਾਟਕ ਦੇ ਬੇਂਗਲੁਰੂ 'ਚ ਏਅਰ ਸ਼ੋਅ ਦੌਰਾਨ ਵਾਪਰੇ ਹਾਦਸੇ 'ਚ 1 ਪਾਈਲਟ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸੇ ਏਅਰ ਇੰਡੀਆ ਦੇ ਪ੍ਰੋਗਰਾਮ 'ਚ ਦੁਬਾਰਾ ਵੱਡਾ ਹਾਦਸਾ ਵਾਪਰ ਗਿਆ।
ਦਰਅਸਲ ਏਅਰ ਸ਼ੋਅ ਦੌਰਾਨ ਹਾਦਸੇ ਤੋਂ ਠੀਕ ਤਿੰਨ ਦਿਨ ਬਾਅਦ ਇਸ ਪ੍ਰੋਗਰਾਮ ਦੀ ਪਾਰਕਿੰਗ 'ਚ ਅੱਗ ਲੱਗਣ ਕਾਰਨ ਕਰੀਬ 300 ਗੱਡੀਆਂ ਫੁਕ ਗਈਆਂ।ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੱਡੀਆਂ ਨੂੰ ਸੁੱਕੇ ਘਾਹ ਕਾਰਨ ਅੱਗ ਲੱਗ ਗਈ। ਇਸ ਅੱਗ 'ਚ 300 ਦੇ ਕਰੀਬ ਗੱਡੀਆਂ ਜਲ ਕੇ ਸਵਾਹ ਹੋ ਗਈਆਂ। ਅੱਗ 'ਤੇ ਕਾਬੂ ਪਾਉਣ ਲਈ 10 ਫਾਇਰ ਫੋਰਸ ਅਤੇ 5 ਹੋਰਨਾਂ ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਲੈਣੀ ਪਈ।
ਹਾਦਸਾ ਲੰਘੇ ਸ਼ਨੀਵਾਰ ਸਵੇਰ 11 ਵਜੇ ਦਾ ਦੱਸਿਆ ਜਾ ਰਿਹਾ ਹੈ। ਖੁਸ਼ਕਿਸਮਤੀ ਨਾਲ ਇਸ ਦੁਰਘਟਨਾ 'ਚ ਕਿਸੇ ਵੀ ਜਾਨੀ ਨੁਕਸਾਨ ਨਾ ਹੋਣ ਦੀ ਸੂਚਨਾ ਮਿਲੀ ਹੈ। ਜ਼ਿਕਰਯੋਗ ਹੈ ਕਿ ਇਸ ਅੱਗ ਕਾਰਨ ਏਅਰ ਸ਼ੋਅ ਪ੍ਰਭਾਵਿਤ ਨਹੀਂ ਹੋਇਆ।
ਵੀਡੀਓ ਦੇਖਣ ਲਈ ਹੇਠ ਲਿੰਕ 'ਤੇ ਕਲਿਕ ਕਰੋ :-
https://www.facebook.com/BabushahiDotCom/videos/459896321216276/