ਵਾਸ਼ਿੰਗਟਨ, 14 ਮਾਰਚ 2019 - ਭਾਰਤ ਸਣੇ ਕਈ ਮੁਲਕਾਂ ਵੱਲੋਂ ਬੋਇੰਗ 737 ਮੈਕਸ ਜਹਾਜ਼ ਦੀਆਂ ਉਡਾਣਾਂ 'ਤੇ ਪਾਬੰਦੀ ਲਾਉਣ ਮਗਰੋਂ ਹੁਣ ਅਮਰੀਕਾ ਨੇ ਵੀ ਉਡਾਣਾਂ 'ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ।
ਬੋਇੰਗ 737 ਮੈਕਸ ਜਹਾਜ਼ ਦੇ ਪਿਛਲੇ 5 ਮਹੀਨਿਆਂ ਤੋਂ ਦੂਜੀ ਬਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਵੱਧ ਰਹੇ ਅੰਤਰਰਾਸ਼ਟਰੀ ਅਤੇ ਸਿਆਸੀ ਦਬਾਅ ਦੇ ਕਾਰਣ ਟਰੰਪ ਨੇ ਇਹ ਐਲਾਨ ਕੀਤਾ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬੋਇੰਗ 737 ਮੈਕਸ 8 ਅਤੇ ਮੈਕਸ 9 ਦੇ ਸਾਰੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਣ ਦੇ ਲਈ ਇਕ ਐਲਾਨ ਜਾਰੀ ਕੀਤਾ ਹੈ।