Courtesy : Times Magazine
ਨਵੀਂ ਦਿੱਲੀ, 10 ਮਈ 2019 - ਅਮਰੀਕਾ ਦੇ ਪ੍ਰਸਿੱਧ ਨਿਊਜ਼ ਮੈਗਜ਼ੀਨ 'ਟਾਈਮਜ਼' ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕਰਦਿਆਂ ਸਵਾਲ ਕੀਤਾ ਹੈ ਕਿ, ''ਕੀ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਨੂੰ ਪੰਜ ਸਾਲ ਹੋਰ ਝੱਲ ਸਕਦਾ ਹੈ ?''
ਮੈਗਜ਼ੀਨ ਨੇ ਆਪਣੇ 20 ਮਈ ਦੇ ਅੰਕ ਦੇ ਕਵਰ ਪੰਨੇ 'ਤੇ ਮੋਦੀ ਦੀ ਤਸਵੀਰ ਚੇਪਦਿਆਂ ਉਸਨੂੰ 'ਇੰਡੀਆਜ਼ ਡਿਵਾਈਡਰ ਇਨ ਚੀਫ'' ਲਿਖਿਆ ਹੈ, ਜੋ ਕਿ ਭਾਰਤ ਦੇ ਚੋਣ ਸੀਜ਼ਨ ਦੌਰਾਨ ਭਾਰਤ ਵਿਚ ਵਿਵਾਦ ਪੈਦਾ ਕਰ ਸਕਦਾ ਹੈ। ਮੈਗਜ਼ੀਨ ਦਾ ਇਹ ਟਾਈਟਲ ਆਤਿਸ਼ ਤਾਸੀਰ ਦੁਆਰਾ ਲਿਖਿਆ ਹੈ।
ਲੇਖ 'ਚ ਸਾਬਕਾ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਧਰਮ ਨਿਰਪੱਖਤਾ ਦੇ ਵਿਚਾਰਾਂ ਨਾਲ ਪੀਐਮ ਮੋਦੀ ਅਧੀਨ ਸਮਾਜਿਕ ਤਣਾਅ ਨਾਲ ਤੁਲਨਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਲੇਖ 'ਚ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।