ਸਮਾਰੋਹ ਦੋਰਾਨ ਬੈਸਟ ਅਵਾਰਡ ਨਾਲ ਹਰਪ੍ਰੀਤ ਗੁਰਨਾ ਨੂੰ ਸਨਮਾਨਿਤ ਕਰਦੇ ਹੋੋਏ ਪਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਪ੍ਰਭ ਗਰੇਵਾਲ ਅਤੇ ਹੋਰ
ਫਤਹਿਗੜ੍ਹ ਸਾਹਿਬ 18 ਮਈ - ਚੰਡੀਗੜ੍ਹ ਦੇ ਜੀ.ਕੇ ਹੋਟਲ ਵਿੱਚ ਰਾਈਜ਼ਿੰਗ ਮੇਕਅਪ ਸਟਾਰ ਵੱਲੋਂ ਸੀਜ਼ਨ 5 " ਪ੍ਰੋਗਰਾਮ ਭਾਰਤ ਭਾਰਦਵਾਜ ਅਤੇ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ `ਚ ਆਪਣੇ ਟੈਲੇਂਟ ਜਿਵੇਂ ਮਾਡਲਿੰਗ, ਬਿਊਟੀ ਦੇ ਖੇਤਰ ਵਿਚ ਨਾਮ ਕਮਾਉਣ ਵਾਲਿਆਂ ਨੂੰ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ ਤੋਰ ਤੇ ਪਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਪ੍ਰਭ ਗਰੇਵਾਲ ਨੇ ਪਹੁੰਚ ਕੇ ਆਰਟਿਸਟਾਂ ਨੂੰ ਅਵਾਰਡ ਦਿੱਤੇ।
ਇਸ ਸਮਾਰੋਹ ਵਿੱਚ ਪ੍ਰੋਫੈਸ਼ਨਲ ਮੇਕਅੱਪ ਆਰਟਿਸਟ ਦਾ ਖਿਤਾਬ ਹਰਪ੍ਰੀਤ ਗੁਰਨਾ ਨੂੰ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਗੁਰਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਨੂੰ ਨੌਕਰੀ ਪੇਸ਼ੇ ਦੇ ਨਾਲ ਨਾਲ ਵਪਾਰਕ ਖੇਤਰਾਂ ਵਿੱਚ ਵੀ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਔਰਤਾਂ ਵਪਾਰਕ ਖੇਤਰ ਵਿੱਚ ਆਪਣਾ ਵੱਡਾ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤ ਭਾਰਦਵਾਜ ਅਤੇ ਰਾਜੀਵ ਸ਼ਰਮਾ ਨੇ ਕਿਹਾ ਕਿ ਬਿਹਤਰੀਨ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਹੀ ਸਾਡਾ ਮੁੱਖ ਟੀਚਾ ਹੈ ਅਤੇ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿੱਥੇ ਲੋਕਾਂ ਅੰਦਰ ਲੁਕੇ ਗੁਣ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ।