ਯੂਰਪ, 28 ਜੂਨ 2019 - ਯੂਰਪ ਦੇ ਸਲੋਵੇਨੀਆ 'ਚ ਦੁੱਧ ਦੇ ਪੈਕਟਾਂ 'ਤੇ ਬੱਚਿਆਂ ਦੇ ਪੜ੍ਹਨ ਲਈ ਕਹਾਣੀਆਂ ਛਾਪੀਆਂ ਜਾ ਰਹੀਆਂ ਨੇ ਤਾਂ ਜੋ ਬੱਚਿਆਂ ਦਾ ਰੂਝਾਨ ਹੋਰਨਾਂ ਵਸਤੂਆਂ ਤੋਂ ਘੱਟ ਕੇ ਪੜ੍ਹਨ ਵੱਲ੍ਹ ਜ਼ਿਆਦਾ ਹੋ ਸਕੇ।
ਵਿਦੇਸ਼ੀ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਪਾਰਪੋਰੇਸ਼ਨ ਐਂਡ ਡਵੈਲਮੈਂਟ ਦੀ ਹਾਲੀ 'ਚ ਹੀ ਕੀਤੀ ਰਿਸਰਚ 'ਚ ਸਲੋਵੇਨੀਆ ਦੀ ਲਿਟ੍ਰੇਸੀ ਦਰ ( ਸਾਖਰਤਾ ਦਰ ) ਯੂਰਪ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁੁਤ ਹੀ ਘੱਟ ਹੈ। ਇਥੇ ਰਹਿਣ ਵਾਲੇ ਚਾਰ 'ਚ ਹਰ ਇੱਕ ਵਿਅਕਤੀ ਆਪਣੀ ਭਾਸ਼ਾ ਵੀ ਠੀਖ ਤਰ੍ਹਾਂ ਨਾਲ ਪੜ੍ਹ ਨਹੀਂ ਸਕਦਾ। ਬੱਚਿਆਂ 'ਚ ਕਿਤਾਬਾਂ ਪੜ੍ਹਨ ਦਾ ਰੂਝਾਨ ਘਟਦਾ ਜਾ ਰਿਹਾ ਹੈ ਜਿਸ ਕਾਰਨ ਅਜਿਹੀ ਸ਼ੁਰੂਆਤ ਕੀਤੀ ਗਈ ਹੈ ।
ਦੁੱਧ ਦੇ ਡੱਬਿਆਂ 'ਤੇ ਮਿੁਲਕ ਦੀ ਆਪਣੀ ਭਾਸ਼ਾ 'ਚ ਮਿੰਨੀ ਕਹਾਣੀਆਂ ਛਾਪ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਬੱਚਿਆਂ 'ਚ ਕਿਤਾਬਾਂ ਪੜ੍ਹਨ ਦੀ ਰੁਚੀ ਦੇ ਨਾਲ ਨਾਲ ਆਪਣੀ ਮਾਂ ਬੋਲੀ ਨੂੰ ਠੀਕ ਤਰ੍ਹਾਂ ਨਾਲ ਸਮਝਣ ਦੀ ਵੀ ਰੁਚੀ ਪੈਦਾ ਹੋਏਗੀ। ਜ਼ਿਕਰਯੋਗ ਹੈ ਕਿ ਦੁੱਧ ਦੇ ਪੈਕਟਾਂ 'ਤੇ ਛਪਣ ਵਾਲੀਆਂ ਇਹ ਕਹਾਣੀਆਂ ''ਦ ਮਿਲਕ ਬੁੱਕਸ'' ਦੇ ਨਾਮ ਨਾਲ ਵੀ ਮਸ਼ਹੂਰ ਹੋ ਰਹੀਆਂ ਨੇ।