ਨਵੀਂ ਦਿੱਲੀ, 29 ਜੂਨ 2019 -ਵੱਖ-ਵੱਖ ਮੁਲਕਾਂ ਦੇ ਗੋਰਿਆਂ ਨੇ ਭਾਰਤੀ ਆਟੋ ਰਿਕਸ਼ਿਆਂ ਨੂੰ ਆਪੋ ਆਪਣੇ ਮੁਲਕ ਨਾਲ ਸਬੰਧਤ ਰੰਗ ਕੇ ਲੇਹ ਤੋਂ ਸ਼ਿਮਲਾ ਦੇ 720 km ਦੇ ਸਫ਼ਰ ਨੂੰ ਤੈਅ ਕੀਤਾ। ਇਸ ਸਫਰ 'ਚ ਇੱਕ ਗੋਰੀ ਸ਼ਾਮਲ ਸੀ। ਕਰੀਬ 45 ਗੋਰੇ ਲੋਕ 15 ਮੁਲਕਾਂ ਤੋਂ ਇਸ ਵਿਸ਼ੇਸ਼ ਸਫਰ 'ਚ ਹਿੱਸਾ ਲੈ ਰਹੇ ਸਨ।
ਇਨ੍ਹਾਂ ਲੋਕਾਂ ਨੇ 15 ਆਟੋ ਰਿਕਸ਼ਿਆਂ 'ਚ ਆਪਣਾ ਸਫ਼ਰ ਤੈਅ ਕੀਤਾ ਹੈ। ਇਹ ਸਭ 'ਦ ਰਿਕਸ਼ਾ ਹਿਮਾਲਿਆ ਰਨ' ਨਾਮੀ ਚੈਰਿਟੀ ਰਨ 'ਚ ਸ਼ਾਮਲ ਸਨ। ਇਸ ਸਫ਼ਰ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਫ਼ਰ ਆਟੋ ਰਿਕਸ਼ਿਆਂ 'ਚ ਕੀਤਾ ਗਿਆ, ਨਾ ਕਿ ਕਿਸੇ ਵੱਡੀ ਕਾਰ 'ਚ। ਇੰਨ੍ਹਾਂ ਗੋਰਿਆਂ ਨੇ ਆਟੋਰਿਕਸ਼ਿਆਂ 'ਤੇ ਖੂਬ ਪੈਸਾ ਲਾਇਆ।
ਆਟੋ ਰਿਕਸ਼ਿਆਂ ਵਿੱਚ ਲੇਹ ਤੋਂ ਸ਼ਿਮਲਾ ਦੇ 720 ਕਿਮੀ ਦੇ ਰੋਮਾਂਚਕ ਸਫ਼ਰ ਨੂੰ ਤੈਅ ਕਰਕੇ ਸ਼ੁੱਕਰਵਾਰ ਸ਼ਾਮ ਨੂੰ ਇਹ ਸਫ਼ਰ ਸ਼ਿਮਲਾ ਵਿੱਚ ਖ਼ਤਮ ਹੋ ਗਿਆ ਹੈ।