ਫੋਟੋ ਕਰੈਡਿਟ - ਗੈਟੀ ਇਮੇਜਜ਼
ਲੰਡਨ, 4 ਜੁਲਾਈ 2019 - ਲੰਡਨ 'ਚ 2 ਜੁਲਾਈ ਨੂੰ 12ਵੀਂ ਸਦੀ ਦਾ ਸ਼ਤਰੰਜ 6 ਕਰੋੜ ਰੁਪਏ 'ਚ ਨਿਲਾਮ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੋਹਰਾ ਕਰੀਬ 55 ਸਾਲ ਪਹਿਲਾਂ ਕੇਵਲ 6 ਡਾਲਰ ਯਾਨਿ ਕਿ ਭਾਰਤੀ 415 ਰੁਪਏ ਦਾ ਖਰੀਦਿਆ ਗਿਆ ਸੀ ਤੇ ਅੱਜ ਇਸਦੀ ਕੀਮਤ ਕਰੋੜਾਂ ਦੀ ਹੋ ਗਈ।
ਇਸ ਸ਼ਤਰੰਜ ਦੇ ਮੋਹਰੇ ਨੂੰ ਸਕਾਟਲੈਂਡ ਦੇ ਇੱਕ ਸ਼ਖਸ ਨੇ 1965 'ਚ ਖਰੀਦਿਆ ਸੀ। ਪਰਿਵਾਰ ਨੂੰ ਪਿਛਲੇ ਮਹੀਨੇ ਇਸ ਮੋਹਰਾ ਅਲਮਾਰੀ 'ਚ ਪਿਆ ਮਿਲਿਆ। ਆਰਟ ਡੀਲਰ ਕੰਪਨੀ ਸੋਦਬੀ ਜ਼ਰੀਏ ਨਿਲਾਮ ਹੋਏ ਇਸ ਮੋਹਰੇ ਦੇ ਖਰੀਦਦਾਰ ਦਾ ਨਾਮ ਫਿਲਹਾਲ ਸਾਹਮਣੇ ਨਹੀਂ ਆ ਸਕਿਆ।
ਇਹ ਮੋਹਰਾ 3.5 ਇੰਚ ਲੰਬਾ ਹੈ। ਇਸ ਮੋਹਰੇ 'ਤੇ ਇੱਕ ਦਾਹੜਿ ਵਾਲਾ ਵਿਅਕਤੀ ਉਕਰਿਆ ਹੋਇਆ ਹੈ ਤੇ ਜਿਸਦੇ ਇੱਕ ਹੱਥ 'ਚ ਢਾਲ ਤੇ ਦੂਜੇ ਹੱਥ 'ਚ ਤਲਵਾਰ ਫੜੀ ਹੋਈ ਹੈ। ਮਾਹਿਰਾਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਮੋਹਰੇ 12ਵੀਂ ਜਾਂ 13ਵੀਂ ਸਦੀ 'ਚ ਬਣਾਏ ਗਏ ਹੋਣਗੇ।