ਨਵੀਂ ਦਿੱਲੀ, 15 ਜੁਲਾਈ 2019 - ਈਸਰੋ ਨੇ ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ 'ਤੇ ਟਾਲ ਦਿੱਤੀ ਹੈ। ਇਹ ਮਿਸ਼ਨ ਸੋਮਵਾਰ ਰਾਤ 2.51 'ਤੇ ਲਾਂਚ ਹੋਣਾ ਸੀ, ਪਰ ਇਸ ਤੋਂ ਕੁਝ ਹੀ ਦੇਰ ਪਹਿਲਾਂ ਵ੍ਹੀਕਲ ਸਿਸਟਮ 'ਚ ਆਈ ਤਕਨੀਕੀ ਖਰਾਬੀ ਕਾਰਨ ਇਸਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ।
ਈਸਰੋ ਦੁਅਰਾ ਹਲਦ ਹੀ ਲਾਂਚਿੰਗ ਦੀ ਨਵੀਂ ਤਰੀਕ ਤੈਅ ਕੀਤੀ ਜਾਏਗੀ। ਚੰਦਰਯਾਨ ਮਿਸ਼ਨ ਨੂੰ ਦੇਖਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਰਾਤ ਨੂੰ ਸ਼੍ਰੀਹਰਿਕੋਟਾ 'ਚ ਸਨ।
ਈਸਰੋ ਪਹਿਲਾਂ ਇਸ ਮਿਸ਼ਨ ਨੂੰ ਅਕਤੂਬਰ 2018 'ਚ ਲਾਂਚ ਕਰਨ ਵਾਲਾ ਸੀ। ਬਾਅਦ 'ਚ ਇਸਦੀ ਤਰੀਕ ਵਧਾ ਕੇ 3 ਜਨਵਰੀ ਕਰ ਦਿੱਤੀ ਗਈ ਤੇ ਫੇਰ 31 ਜਨਵਰੀ। ਪਰ ਕੁਝ ਹੋਰਨਾਂ ਕਾਰਨਾਂ ਕਰਕੇ 15 ਜੁਲਾਈ ਤੱਕ ਇਸਨੂੰ ਟਾਲ ਦਿੱਤਾ ਗਿਆ ਸੀ, ਇਸ ਦੌਰਾਨ ਬਦਲਾਅ ਕਰਨ ਦੀ ਵਜ੍ਹਾ ਨਾਲ ਚੰਦਰਯਾਨ-2 ਦਾ ਭਾਰ ਵੀ ਪਹਿਲਾਂ ਨਾਲੋਂ ਵੱਧ ਹੋਇਆ ਦੱਸਿਆ ਜਾ ਰਿਹਾ ਹੈ।