ਚੇਨਈ, 22 ਜੁਲਾਈ - ਈਸਰੋ ਨੇ ਅੱਜ ਦੁਪਹਿਰ ਸ਼ਕਤੀਸ਼ਾਲੀ ਰੌਕੇਟ ਜੀ.ਐਸ.ਐਲ.ਵੀ 3-ਐਮ1 ਦੇ ਜਰੀਏ ਚੰਦਰਯਾਨ-2 ਸਫਲਤਾਪੂਰਵਕ ਦਾਗ਼ ਦਿੱਤਾ ਗਿਆ ਹੈ। ਚੰਦਰਯਾਨ-2 ਦੁਨੀਆ ਦਾ ਅਜਿਹਾ ਪਹਿਲਾਂ ਮਿਸ਼ਨ ਹੈ, ਜਿਸ 'ਚ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉੱਤਰੇਗਾ। ਆਰਬਿਟਰ ਚੰਦਰਮਾ ਦੀ ਸਤ੍ਹਾ 'ਤੇ 100 ਕਿੱਲੋਮੀਟਰ ਦੀ ਉਚਾਈ ਵਾਲੇ ਵਰਗ 'ਚ ਚੱਕਰ ਲਗਾਏਗਾ ਅਤੇ ਲੈਂਡਰ ਆਰਬਿਟਰ ਤੋਂ ਅਲੱਗ ਹੋ ਕੇ ਸਤ੍ਹਾ 'ਤੇ ਉੱਤਰੇਗਾ।
ਜ਼ਿਕਰਯੋਗ ਹੈ ਕਿ ਚੰਦ ਅਤੇ ਧਰਤੀ ਵਿਚਾਲੇ 3,48,000 ਕਿਮੀ ਦੀ ਦੂਰੀ ਹੈ। ਇਸ ਦੂਰੀ ਨੂੰ ਪੂਰਾ ਕਰਨ ਦੇ ਲਈ ਚੰਦਰਯਾਨ-2 ਨੂੰ 48 ਦਿਨ ਲੱਗਣਗੇ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://twitter.com/i/status/1153235383892602880