← Go Back
ਚੇਨਈ, 20 ਅਗਸਤ 2019 - ਪੁਲਾੜ 'ਚ ਅੱਜ ਭਾਰਤ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਚੰਦ 'ਤੇ ਦੇਸ਼ ਦਾ ਦੂਜਾ ਸਪੇਸਕ੍ਰਾਫ਼ਟ ਚੰਦਰਯਾਨ-2 ਅੱਜ ਸਵੇਰੇ ਚੰਦਰਮਾ ਦੇ ਗ੍ਰਹਿ ਪੰਧ 'ਚ ਸਫ਼ਲਤਾਪੂਰਵਕ ਪ੍ਰਵੇਸ਼ ਕਰ ਗਿਆ।
ਇਸਰੋ ਨੇ ਸਵੇਰੇ 8.30 ਤੋਂ 9.30 ਵਜੇ ਦੇ ਵਿਚਾਲੇ ਚੰਦਰਯਾਨ-2 ਦੇ ਤਰਲ ਰਾਕੇਟ ਇੰਜਣ ਨੂੰ ਦਾਗ ਕੇ ਉਸ ਨੂੰ ਚੰਦ ਦੇ ਗ੍ਰਹਿ ਪੰਧ 'ਚ ਪਹੁੰਚਾਉਣ ਦੀ ਮੁਹਿੰਮ ਪੂਰੀ ਕੀਤੀ।
Total Responses : 189