ਲੰਡਨ, 22 ਅਗਸਤ 2019 - ਅਮਰੀਕਾ ਦੇ ਇੱਕ 19 ਸਾਲਾ ਨੌਜਵਾਨ ਨੇ ਪਹਿਲੀ ਵਾਰ ਆਪਣੀ ਕਿਸਮਤ ਨੂੰ ਅਜ਼ਮਾਉਂਦਿਆਂ ਮਹਿਜ਼ ਡੇਢ ਪੌਂਡ ਦੀ ਲਾਟਰੀ ਟਿਕਟ ਖਰੀਦੀ ਤੇ ਅੱਗੋਂ ਜੋ ਉਸ ਨਾਲ ਹੋਇਆ, ਸਭ ਨੂੰ ਹੈਰਾਨ ਕਰ ਗਿਆ। ਇਸ ਨੌਜਵਾਨ ਨੇ ਮਹਿਜ਼ ਡੇਢ ਪੌਂਡ ਦੀ ਕੀਮਤ 'ਤੇ ਨੈਸ਼ਨਲ ਲੌਟਰੀ ਕੰਟੈਸਟ 'ਚ ਹਿੱਸਾ ਲੈਂਦਿਆਂ ਮੋਬਾਇਲ ਐਪ ਤੋਂ ਟਿਕਟ ਖਰੀਦ ਲਈ। ਨੌਜਵਾਨ ਦੀ ਟਿਕਟ ਖਰੀਦਣ ਤੋਂ ਬਾਅਦ ਅਜਿਹੀ ਕਿਸਮਤ ਚਮਕੀ ਕਿ ਉਸਨੂੰ 1,20,000 ਪੌਂਡ (1.04 ਕਰੋੜ ਰੁਪਏ) ਦੀ ਲਾਟਰੀ ਨਿੱਕਲ ਗਈ।
ਟਾਈਮਜ਼ ਨਾੳ ਦੀ ਖ਼ਬਰ ਅਨੁਸਾਰ ਨੌਜਵਾਨ ਨੇ ਜ਼ਿੰਦਗੀ 'ਚ ਪਹਿਲੀ ਵਾਰ ਸਿਰਫ ਤੁੱਕਾ ਲਾਇਆ ਸੀ ਤੇ ਜੋ ਉਸਦੀ ਜ਼ਿੰਦਗੀ ਨੂੰ ਬਿਲਕੁਲ ਹੀ ਉਲਟਾ ਗਿਆ। ਨੌਜਵਾਨ ਮੁਤਾਬਕ ਉਸਨੇ ਮੋਬਾਇਲ ਐਪ ਨੈਸ਼ਨਲ ਲਾਟਰੀ ਡਾਊਨਲੋਡ ਕਿਤੀ ਸੀ ਤੇ ਉਸ 'ਚ ਅਕਾਊਂਟ ਬਣਾ ਕੇ 10 ਪੌਂਡ ਭਰ ਦਿੱਤੇ। ਉਸਦਾ ਕਹਿਣਾ ਹੈ ਕਿ ਉਸਨੂੰ ਇਹ ਫੁਰਨਾ ਉਸ ਵਕਤ ਫੁਰਿਆ ਜਦੋਂ ਪਿਛਲੇ ਮਹੀਨੇ ਉਸਨੇ ਆਪਣੇ ਦੋਸਤ ਨੂੰ ਟੀਵੀ 'ਤੇ ਜਿੱਤਦੇ ਦੇਖਿਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਉਹ ਹੁਣ ਇੰਨ੍ਹਾਂ ਪੈਸਿਆਂ ਨੂੰ ਕਿਸੇ ਚੰਗੇ ਕੰਮ 'ਤੇ ਲਾਏਗਾ, ਜਿਵੇਂ ਕਿ ਘਰ ਖਰੀਦੇਗਾ, ਆਪਣੀ ਗ੍ਰਲਫ੍ਰੈਂਡ ਨਾਲ ਨਿਊਯਾਰਕ ਘੁੰਮਣ ਜਾਏਗਾ ਤੇ ਡ੍ਰਾਈਵਿੰਗ ਕਲਾਸਾਂ ਲਾਏਗਾ।