ਏਜੰਸੀ
ਪਟਨਾ, 30 ਅਗਸਤ 2019 - ਬਿਹਾਰ ਸਰਕਾਰ ਨੇ ਸਕੱਤਰੇਤ ਵਿਚ ਜੀਨ ਦੀਆਂ ਪੈਂਟਾਂ ਤੇ ਟੀ-ਸ਼ਰਟ ਪਾਉਣ 'ਤੇ ਪਾਬੰਦੀ ਲਗਾਈ ਹੈ। ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰ ਵਿਚ ਸਾਦੇ, ਆਰਾਮਦਾਇਕ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ।
ਬਿਹਾਰ ਸਰਕਾਰ ਦੇ ਅੱਪਰ ਸੈਕਟਰੀ ਮਹਾਦੇਵ ਪ੍ਰਸਾਦ ਦੁਆਰਾ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਕਿਹਾ ਗਿਆ ਕਿ, "ਇਹ ਨੋਟ ਕੀਤਾ ਗਿਆ ਹੈ ਕਿ ਅਧਿਕਾਰੀ ਅਤੇ ਕਰਮਚਾਰੀ ਦਫਤਰ 'ਚ ਦਫਤਰੀ ਮਾਹੌਲ ਦੇ ਉਲਟ ਕੱਪੜੇ ਪਹਿਨ ਕੇ ਆ ਰਹੇ ਹਨ।" ਉਨ੍ਹਾਂ ਕਿਹਾ ਕਿ ਹੁਣ ਸਾਰੇ ਕਰਮੀਆਂ ਨੂੰ ਫੌਰਮਲ ਡ੍ਰੈੱਸਅਪ ਕਰਕੇ ਆਉਣਾ ਹੋਵੇਗਾ।
ਜਾਰੀ ਹੋਏ ਨਵੇਂ ਆਰਡਰ ਮੁਤਾਬਕ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਆਰਾਮਦਾਇਕ, ਸਧਾਰਣ, ਸੰਜੀਦਾ ਅਤੇ ਹਲਕੇ ਰੰਗ ਦੇ ਪਹਿਰਾਵੇ ਪਹਿਨਣੇ ਚਾਹੀਦੇ ਹਨ। ਇਹ ਵੀ ਕਿਹਾ ਗਿਆ ਕਿ ਮੌਸਮ ਅਤੇ ਨੇਚਰ ਆਫ ਵਰਕ ਅਨੁਸਾਰ ਆਪਣਾ ਪਹਿਰਾਵਾ ਚੁਣਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ ਜੁਲਾਈ ਮਹੀਨੇ ਸਰਕਾਰੀ ਕਰਮਚਾਰੀਆਂ ਲਈ ਡ੍ਰੈੱਸ ਕੋਡ ਰੱਖਿਆ ਗਿਆ ਸੀ ਜਿਸ ਦੇ 'ਤੇ ਕਈ ਸਵਾਲ ਖੜ੍ਹੇ ਹੋ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਉਸਨੂੰ ਸਕ੍ਰੈਪ ਕਰ ਦਿੱਤਾ ਸੀ। ਇਸ ਆਰਡਰ ਫਾਜ਼ਿਲਕਾ ਡੀਸੀ ਵੱਲੋਂ ਲਾਏ ਗਏ ਸਨ।