ਹੈਦਰਾਬਾਦ, 05 ਅਕਤੂਬਰ 2019 - ਤਿੰਨ ਦਿਨ ਪਹਿਲਾਂ ਇਸਰੋ ਵਿਗਿਆਨੀ ਦਾ ਕਤਲ ਹੋ ਗਿਆ ਸੀ ਅਤੇ 56 ਸਾਲ ਦੇ ਐਸ. ਸੁਰੇਸ਼ ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ 'ਚ ਕੰਮ ਕਰਦੇ ਸਨ ਜਿਸ ਦੀ ਮ੍ਰਿਤਕ ਦੇਹ ਪੁਲਿਸ ਨੂੰ ਉਨ੍ਹਾਂ ਦੇ ਫਲੈਟ 'ਚੋਂ ਮਿਲੀ ਸੀ। ਪੁਲਿਸ ਨੇ ਉਕਤ ਵਿਗਿਆਨੀ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਹੈ। ਵਿਗਿਆਨੀ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਲੈਬ ਟਕਨੀਸ਼ੀਅਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਦੱਸਿਆ ਕਿ ਵਿਗਿਆਨੀ ਨੂੰ ‘ਗੇ ਸੈਕਸ’ ਤੋਂ ਬਾਅਦ ਪੈਸੇ ਨਾ ਦੇਣ 'ਤੇ ਵਿਵਾਦ ਮਗਰੋਂ ਉਸ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਨੇ ਦੱਸਿਆ ਕਿ ਸੁਰੇਸ਼ ਕੁਮਾਰ ਨੂੰ ਇਕੱਲਿਆਂ ਵੇਖ ਕੇ ਮੁਲਜ਼ਮ ਲੈਬ ਟੈਕਨੀਸ਼ੀਅਨ ਨੇ ਆਪਣੀ ਗੈਰ ਕੁਦਰਤੀ ਜਿਣਸੀ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਇਕੱਲੇਪਣ ਦਾ ਫਾਇਦਾ ਚੁੱਕਦੇ ਹੋਏ ਪਹਿਲਾਂ ਸੁਰੇਸ਼ ਨਾਲ ਸਰੀਰਕ ਸੰਬੰਧ ਬਣਾਏ ਤੇ ਫਿਰ ਬਾਅਦ 'ਚ ਪੈਸਿਆ ਦੀ ਮੰਗ ਕੀਤੀ ਜਦੋਂ ਉਸ ਨੂੰ ਪੈਸੇ ਨਹੀਂ ਮਿਲੇ ਤਾਂ ਉਸਨੇ ਵਿਗਿਆਨੀ ਸੁਰੇਸ਼ ਕੁਮਾਰ ਦੀ ਹੱਤਿਆ ਕਰ ਦਿੱਤੀ।