ਫਾਈਲ ਫੋਟੋ
ਏਜੰਸੀ
ਨਵੀਂ ਦਿੱਲੀ, 27 ਨਵੰਬਰ 2019 - ਇਸਰੋ ਨੇ ਧਰਤੀ ਦੀ ਨਿਗਰਾਨੀ ਕਰਨ ਅਤੇ ਨਕਸ਼ਿਆਂ ਸਬੰਧੀ ਬਣਾਇਆ ਗਿਆ ਉਪਗ੍ਰਹਿ ਕਾਰਟੋਸੈੱਟ-3 ਅੱਜ ਬੁੱਧਵਾਰ ਨੂੰ ਲਾਂਚ ਕੀਤਾ ਹੈ। ਇਸ ਦੇ ਨਾਲ ਅਮਰੀਕਾ ਦੇ 13 ਉਪਗ੍ਰਹਿਆਂ ਨੂੰ ਪੁਲਾੜ ‘ਚ ਛੱਡਿਆ ਗਿਆ ਹੈ।ਭਾਰਤੀ ਪੁਲਾੜ ਖੋਜ ਸੰਗਠਨ ਨੇ ਮੁਤਾਬਕ ਇਹ ਕਾਰਟੋਸੈੱਟ ਲੜੀ ਦਾ 9ਵਾਂ ਉਪਗ੍ਰਹਿ ਹੈ। ਭਾਰਤੀ ਸਰਹੱਦ ’ਤੇ ਇਹ ਤੀਜੀ ਅੱਖ ਦੀ ਤਰ੍ਹਾਂ ਕੰਮ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਕਾਰਟੋਸੈੱਟ-3 ਨੂੰ ਛੱਡੇ ਜਾਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਇਸਰੋ ਦੇ ਮੁਖੀ ਸੇਵਾਨ ਨੇ ਤਿਰੂਪਤੀ ਸਥਿਤ ਤਿਰੂਮਾਲਾ ਮੰਦਰ ਵਿਚ ਪੂਜਾ ਕੀਤੀ ਸੀ। ਉਨ੍ਹਾਂ ਪੂਜਾ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਸਾਨੂੰ ਚੰਦਰਮਾ ਬਾਰੇ ਬਹੁਤ ਸਾਰੀਆਂ ਸੂਚਨਾਵਾਂ ਭੇਜ ਰਿਹਾ ਹੈ।