ਨਵੀਂ ਦਿੱਲੀ, 30 ਨਵੰਬਰ 2019 - ਆਲ ਇੰਡੀਆ ਰੇਡੀਓ ਦੀ ਏਅਰ ਪਿਕਨਿਊਜ਼ ਸਰਵਿਸਿਜ਼ ਡਿਵੀਜ਼ਨ ਨੇ ਅੱਜ ਆਪਣੀ ਨਿਊਜ਼ ਵੈਬਸਾਈਟ ਦਾ ਉਰਦੂ ਸੰਸਕਰਣ ਲਾਂਚ ਕੀਤਾ ਹੈ। ਉਪਭੋਗਤਾ ਉਰਦੂ ਵਿਚ ਖ਼ਬਰਾਂ ਲਈ www.newsonair.com/Urd 'ਤੇ ਲੌਗਇਨ ਕਰ ਸਕਦੇ ਹਨ। ਹੁਣ ਤੱਕ ਵੈਬਸਾਈਟ ਹਿੰਦੀ, ਅੰਗਰੇਜ਼ੀ, ਮਰਾਠੀ ਅਤੇ ਗੁਜਰਾਤੀ ਵਿੱਚ ਉਪਲਬਧ ਸੀ।
ਇਸ ਮੌਕੇ ਆਲ ਇੰਡੀਆ ਰੇਡੀਓ (ਨਿਊਜ਼) ਦੀ ਪ੍ਰਮੁੱਖ ਡਾਇਰੈਕਟਰ ਜਨਰਲ ਈਰਾ ਜੋਸ਼ੀ ਨੇ ਕਿਹਾ ਕਿ ਵੈਬਸਾਈਟ ਨੂੰ ਜਲਦੀ ਹੀ ਤਮਿਲ, ਅਸਾਮੀ ਅਤੇ ਡੋਗਰੀ ਭਾਸ਼ਾਵਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਦੁਨੀਆ ਦੇ ਸਭ ਤੋਂ ਵੱਡੇ ਨਿਊਜ਼ ਪ੍ਰਸਾਰਕਾਂ ਵਿੱਚੋਂ ਇੱਕ, ਆਲ ਇੰਡੀਆ ਰੇਡੀਓ 92 ਭਾਸ਼ਾਵਾਂ / ਉਪਭਾਸ਼ਾਵਾਂ ਵਿੱਚ ਨਿਊਜ਼ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਉਪਭੋਗਤਾ ਨਿਊਜ਼ ਆਨ ਏ.ਆਈ.ਆਰ ਐਪ ਦੀ ਵਰਤੋਂ ਕਰਦਿਆਂ ਭਾਰਤ ਅਤੇ ਦੁਨੀਆ ਭਰ ਦੀਆਂ ਤਾਜ਼ਾ ਖਬਰਾਂਸੁਣ ਸਕਦੇ ਹਨ ਜੋ ਐਂਡਰਾਇਡ ਅਤੇ ਆਈਓਐਸ ਪਲੇਟਫਾਰਮ 'ਤੇ ਉਪਲਬਧ ਹੈ।