ਬੰਗਲੁਰੂ (ਕਰਨਾਟਕ), 30 ਨਵੰਬਰ 2019 - ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਨੇ ਨਾ ਸਿਰਫ ਆਮ ਲੋਕਾਂ ਦੇ ਘਰਾਂ ਦੇ ਬਜਟ ਨੂੰ ਪ੍ਰਭਾਵਤ ਕੀਤਾ ਹੈ ਬਲਕਿ ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਰੈਸਟੋਰੈਂਟਾਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੇ ਕਾਰਨ ਬੈਂਗਲੌਰ ਦੇ ਕੁੱਝ ਮਸ਼ਹੂਰ ਰੈਸਟੋਰੈਂਟਾਂ ਨੇ 'ਓਨੀਅਨ ਡੋਸਾ' ਨੂੰ ਆਪਣੇ ਮੀਨੂ ਤੋਂ ਹਟਾ ਦਿੱਤਾ ਹੈ।
ਇਸ ਸਬੰਧੀ ਆਪਣੀ ਚਿੰਤਾ ਜ਼ਾਹਰ ਕਰਦਿਆਂ, ਬੈਂਗਲੁਰੂ ਹੋਟਲਜ਼ ਐਸੋਸੀਏਸ਼ਨ ਦੇ ਖਜ਼ਾਨਚੀ ਵੀ ਕਮਤ ਨੇ ਏ.ਐਨ.ਆਈ. ਨੂੰ ਗੱਲਬਾਤ ਦੌਰਾਨ ਦੱਸਿਆ ਕਿ “ਅਸੀਂ ਕੀਮਤਾਂ ਵਿੱਚ ਵਾਧੇ ਕਾਰਨ ਪਿਆਜ਼ ਦੀ ਵਰਤੋਂ ਘਟਾ ਦਿੱਤੀ ਹੈ। ਕਿਉਂਕਿ ਜੇ ਅਸੀਂ ਖਾਣੇ 'ਚ ਪਿਆਜ਼ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਤਾਂ ਇਸ ਕਾਰਨ ਖਾਣ ਦੀਆਂ ਹੋਰ ਚੀਜ਼ਾਂ ਦੇ ਵੀ ਰੇਟ ਵਧਣਗੇ, ਅਤੇ ਆਮ ਮਿਡਲ ਕਲਾਸ ਲੋਕਾਂ ਦਾ ਜ਼ੇਬ ਖਰਚ ਵਧੇਗਾ।
ਇਸ ਤੋਂ ਬਿਨਾਂ ਬੈਂਗਲੌਰ ਦੇ ਕੁੱਝ ਰੈਸਟੋਰੈਂਟਾਂ ਵੱਲੋਂ ਆਪਣੇ ਮੀਨੂੰ ਬਾਰ 'ਚੋਂ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਕਾਰਨ 'ਓਨੀਅਨ ਡੋਸਾ' ਨੂੰ ਹਟਾ ਦਿੱਤਾ ਹੈ ਅਤੇ ਹੋਰ ਖਾਣ ਦੀਆਂ ਚੀਜ਼ਾਂ 'ਚ ਵੀ ਪਿਆਜ਼ ਦੀ ਵਰਤੋਂ ਘਟਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਬੈਂਗਲੌਰ 'ਚ ਪਿਆਜ਼ 100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੇ ਹਨ।