ਸੰਜੀਵ ਸੂਦ
ਲੁਧਿਆਣਾ, 25 ਅਗਸਤ 2020 - ਲੁਧਿਆਣਾ ਦਾ ਪਿੰਡ ਲੱਖੋਵਾਲ ਇਹਨੀਂ ਦਿਨੀਂ ਚਰਚਾ 'ਚ ਹੈ ਕਿਉਂਕਿ ਪਿੰਡ ਦੇ ਵਿੱਚ ਸਿੱਖ ਨੌਜਵਾਨਾਂ ਵੱਲੋਂ ਅਜਿਹਾ ਸਾਈਕਲ ਤਿਆਰ ਕੀਤਾ ਗਿਆ ਹੈ ਜੋ ਦੂਰ ਤੋਂ ਸਕੂਟਰ ਵਰਗਾ ਹੀ ਜਾਪਦਾ ਹੈ, 15 ਦਿਨ ਦੇ ਵਿਚ ਇਸ ਸਾਈਕਲ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਹ ਦੂਰੋਂ ਕੋਈ ਸਕੂਟਰ ਹੀ ਜਾਪਦਾ ਹੈ, ਨੌਜਵਾਨ ਦੇ ਪਿਤਾ ਦੇ ਡੇਂਟਰ ਪੇਂਟਰ ਦਾ ਕੰਮ ਕਰਦੇ ਨੇ ਅਤੇ ਉਹਨਾਂ ਨੇ ਇੱਕ ਘਰ ਵਿੱਚ ਪਏ ਕੁਝ ਸਮਾਨ ਨਾਲ ਇਹ ਸਾਈਕਲ ਤਿਆਰ ਕੀਤਾ ਹੈ।
ਨੌਜਵਾਨ ਹਰਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਾਈਕਲ 15 ਜਿਨ੍ਹਾਂ ਦੇ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਉਹਨਾਂ ਨੇ ਕੁਝ ਅਜਿਹੇ ਸਮਾਨ ਦੀ ਵਰਤੋਂ ਕੀਤੀ ਹੈ ਜੋ ਘਰ ਵਿੱਚ ਹੀ ਮੌਜੂਦ ਸੀ ਜਦੋਂ ਕਿ ਕੁਝ ਬਾਹਰੋਂ ਵੀ ਲਿਆ ਕੇ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲ ਦੇਖਣ ਲਈ ਲੋਕ ਦੂਰੋਂ-ਦੂਰੋਂ ਆ ਰਹੇ ਨੇ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਵੀ ਹੋ ਰਹੀ ਹੈ। ਉੱਧਰ ਦੂਜੇ ਪਾਸੇ ਨੌਜਵਾਨ ਹਰਮਨਜੋਤ ਦੇ ਪਿਤਾ ਨੇ ਦੱਸਿਆ ਕਿ ਉਹ ਡੇਟਿੰਗ ਪੇਂਟਿੰਗ ਦਾ ਕੰਮ ਕਰਦੇ ਨੇ ਅਤੇ ਇਹ ਸਾਈਕਲ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਬੱਚੇ ਵੱਲੋਂ ਲਾਏ ਗਏ ਦਿਮਾਗ ਨਾਲ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 10 ਹਜ਼ਾਰ ਰੁਪਏ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਜਦੋਂ ਇਸ ਨੂੰ ਚਲਾਉਂਦੇ ਹਾਂ ਤਾਂ ਲੋਕ ਜ਼ਰੂਰ ਇੱਕ ਵਾਰ ਇਸ ਨੂੰ ਧਿਆਨ ਨਾਲ ਦੇਖਦੇ ਨੇ ਕਿ ਇਹ ਹੀ ਜਾਪਦਾ ਹੈ ਪਰ ਅਸਲ ਵਿਚ ਪੈਂਡਲਾਂ ਨਾਲ ਚਲਾਉਣ ਵਾਲਾ ਇਹ ਇੱਕ ਸਾਈਕਲ ਹੈ।