ਰਮਨਦੀਪ ਬਾਜਵਾ
ਅੰਬਾਲਾ, 10 ਸਤੰਬਰ 2020 - ਦੁਨੀਆ ਦੇ ਬੇਹੱਦ ਆਧੁਨਿਕ ਲੜਾਕੂ ਜਹਾਜ਼ਾਂ 'ਚ ਸ਼ਾਮਲ ਰਾਫੇਲ ਦੇ 5 ਫਾਈਟਰ ਜੈੱਟ ਅੱਜ ਅੰਬਾਲਾ ਵਿਖੇ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਕੀਤੇ ਜਾ ਰਹੇ ਹਨ।
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ, ਸੀ.ਡੀ.ਐਸ. ਜਨਰਲ ਬਿਪਿਨ ਰਾਵਤ ਤੇ ਹਵਾਈ ਸੈਨਾ ਪ੍ਰਮੁੱਖ ਆਰ.ਕੇ.ਐਸ. ਭਾਦੌਰੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਪੂਜਾ ਕੀਤੀ ਜਾਏਗੀ ਤੇ ਰਾਫੇਲ ਤੇ ਤੇਜ਼ਸ ਲੜਾਕੂ ਜਹਾਜ਼ ਹਵਾਈ ਕਰਤੱਬ ਵੀ ਦਿਖਾਉਣਗੇ।