ਚੰਡੀਗੜ੍ਹ, 12 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਐਸ.ਵਾਈ.ਐਲ 'ਤੇ ਫੈਸਲਾ ਆਉਣ ਤੋਂ 48 ਘੰਟਿਆਂ ਬਾਅਦ ਵੀ ਜਿਥੇ ਆਪ ਆਗੂ ਅਰਵਿੰਦ ਕੇਜਰੀਵਾਲ ਚੁੱਪੀ ਬਣਾਏ ਹੋਏ ਹਨ, ਉਥੇ ਹੀ ਪਿੰਡ ਕਪੂਰੀ ਵਿਖੇ ਪਾਰਟੀ ਦੇ ਨਾਕਾਮ ਧਰਨੇ ਨੇ ਉਸ 'ਚ ਭਰੋਸੇਮੰਦੀ ਦੀ ਘਾਟ ਨੂੰ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੰਨੋ ਕੇਜਰੀਵਾਲ ਨੇ ਅਚਾਨਕ ਆਪਣੀ ਅਵਾਜ਼ ਖੋਹ ਦਿੱਤੀ ਹੈ।
ਇਸ ਲੜੀ ਹੇਠ ਹਰੇਕ ਪੰਜਾਬੀ ਦੇ ਦਿਲ ਦੇ ਨਜ਼ਦੀਕ ਉਕਤ ਗੰਭੀਰ ਮੁੱਦੇ 'ਤੇ ਕੇਜਰੀਵਾਲ ਵੱਲੋਂ ਲਗਾਤਾਰ ਬਣਾਏ ਰੱਖੀ ਚੁੱਪੀ ਨੇ ਇਸ ਧਰਨੇ ਤੋਂ ਕੁਝ ਹਾਸਿਲ ਕਰਨ ਲਈ ਪਾਰਟੀ ਦੀ ਕਿਸੇ ਵੀ ਉਮੀਦ ਨੂੰ ਅਸਫਲ ਕਰ ਦਿੱਤਾ ਹੈ। ਜਿਸ 'ਤੇ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਇਕ ਵਾਰ ਫਿਰ ਤੋਂ ਐਸ.ਵਾਈ.ਐਲ 'ਤੇ ਉਨ੍ਹਾਂ ਦਾ ਪੱਖ ਸਾਫ ਕਰਨ ਦੀ ਚੁਣੌਤੀ ਦਿੱਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਧਰਤੀ ਕੰਬਾ ਦੇਣ ਵਾਲੇ ਫੈਸਲੇ ਨੇ ਪੰਜਾਬ 'ਚ ਹੜਕੰਪ ਮਚਾ ਦਿੱਤਾ ਹੈ, ਲੇਕਿਨ ਕੇਜਰੀਵਾਲ ਨੇ ਹਾਲੇ ਤੱਕ ਸੂਬੇ ਦੇ ਹੱਕ 'ਚ ਇਕ ਸ਼ਬਦ ਨਹੀਂ ਬੋਲਿਆ। ਜਿਨ੍ਹਾਂ ਨੇ ਆਪ ਆਗੂ ਨੂੰ ਉਨ੍ਹਾਂ ਦੀ ਚੁੱਪੀ ਦਾ ਕਾਰਨ ਪੁੱਛਿਆ ਹੈ। ਕੈਪਟਨ ਅਮਰਿੰਦਰ ਨੇ ਪੁੱਛਿਆ ਹੈ ਕਿ ਕੀ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਆਪ ਇਸ ਮੁੱਦੇ 'ਤੇ ਪੰਜਾਬ ਦੇ ਪੱਖ 'ਚ ਨਹੀਂ ਹੈ।
ਜਿਸ 'ਤੇ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਤੋਂ ਜਾਣਨਾ ਚਾਹਿਆ ਹੈ ਕਿ ਕੀ ਤੁਸੀਂ ਐਸ.ਵਾਈ.ਐਲ ਮੁੱਦੇ 'ਤੇ ਪੰਜਾਬ ਦੇ ਨਾਲ ਹੋ ਜਾਂ ਫਿਰ ਹਰਿਆਣਾ ਤੇ ਦਿੱਲੀ ਦੇ ਨਾਲ। ਕੈਪਟਨ ਅਮਰਿੰਦਰ ਨੇ ਕੇਜਰੀਵਾਲ ਤੋਂ ਸਪੱਸ਼ਟ ਸ਼ਬਦਾਂ 'ਚ ਪੁੱਛਿਆ ਹੈ ਕਿ ਕੀ ਤੁਸੀਂ ਪੰਜਾਬ ਦੇ ਪਾਣੀ ਨੂੰ ਹਰਿਆਣਾ ਤੇ ਦਿੱਲੀ 'ਚ ਜਾਣ ਦੀ ਇਜ਼ਾਜਤ ਦਿਓਗੇ ਜਾਂ ਫਿਰ ਨਹੀਂ ਦਿਓਗੇ?
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੀਤੇ ਕਈ ਮਹੀਨਿਆਂ ਤੋਂ ਤੁਸੀਂ ਉਕਤ ਮੁੱਦੇ 'ਤੇ ਡਰਾਮੇਬਾਜੀ ਕਰ ਰਹੇ ਹੋ, ਜਿਹੜੇ ਸਪੱਸ਼ਟ ਤੌਰ 'ਤੇ ਮਾਮਲੇ 'ਚ ਤੁਹਾਡੇ ਦੋਗਲੇਪਣ ਨੂੰ ਦਰਸਾÀੁਂਦਾ ਹੈ। ਲੇਕਿਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਸਮਾਂ ਹੁਣ ਪੂਰਾ ਹੋ ਚੁੱਕਾ ਹੈ। ਉਹ ਜਵਾਬ ਚਾਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਵਕਤ ਤੱਕ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਹਰਦਿਆਲ ਕੰਬੋਜ, ਪਰਨੀਤ ਕੌਰ ਤੇ ਲਾਲ ਸਿੰਘ ਨੇ ਕਿਹਾ ਹੈ ਕਿ ਕੇਜਰੀਵਾਲ ਵੱਲੋਂ ਉਕਤ ਮੁੱਦੇ 'ਤੇ ਆਪ ਪੱਖ ਸਾਫ ਕਰਨ ਤੋਂ ਵਾਰ ਵਾਰ ਭੱਜਣ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਪ੍ਰਤੀ ਉਨ੍ਹਾਂ ਦੀਆਂ ਚਿੰਤਾਵਾਂ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਜਿਸਦਾ ਸਬੂਤ ਕਪੂਰੀ 'ਚ ਆਪ ਦੇ ਧਰਨੇ ਨੂੰ ਨਿਰਾਸ਼ਾਜਨਕ ਸਮਰਥਨ ਹੈ।
ਮੀਡੀਆ ਦੀ ਰਿਪੋਰਟਾਂ ਤੋਂ ਖੁਲਾਸਾ ਹੁੰਦਾ ਹੈ ਕਿ ਆਪ ਵੱਲੋਂ ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਕਰਦਿਆਂ ਕਪੂਰੀ 'ਚ ਲਗਾਇਆ ਧਰਨਾ ਪੂਰੀ ਤਰ੍ਹਾਂ ਨਾਲ ਫਲਾਪ ਸ਼ੋਅ ਸਾਬਤ ਹੋਇਆ ਹੇ। ਕੁਝ ਰਿਪੋਰਟਾਂ ਨੇ ਤਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਧਰਨੇ 'ਚ 500 ਤੋਂ ਵੀ ਘੱਟ ਲੋਕ ਜੁਟੇ ਸਨ, ਜਿਸਨੂੰ ਆਪ ਨੇ ਐਸ.ਵਾਈ.ਐਲ 'ਤੇ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਕਰਾਰ ਦਿੱਤਾ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਪੱਸ਼ਟ ਤੌਰ 'ਤੇ ਐਸ.ਵਾਈ.ਐਲ 'ਤੇ ਕੁਝ ਅਧਾਰ ਹਸਿਲ ਦੀ ਆਪ ਦੀ ਨਿਰਾਸ਼ਾਜਨਕ ਕੋਸ਼ਿਸ਼ਾਂ ਨੂੰ ਖਾਰਿਜ਼ ਕਰ ਦਿੱਤਾ ਹੈ, ਜਿਹੜੇ ਕੇਜਰੀਵਾਲ ਵੱਲੋਂ ਜਾਣਬੁਝ ਕੇ ਮੁੱਦੇ 'ਤੇ ਚੁਪੀ ਬਣਾਏ ਰੱਖਣ ਦਾ ਨਤੀਜ਼ਾ ਹੈ।
ਕਾਂਗਰਸ ਆਗੂਆਂ ਨੇ ਕਿਹਾ ਕਿ ਕਾਂਗਰਸ ਹੀ ਨਹੀਂ, ਸਗੋਂ ਪੰਜਾਬ ਦੀਆਂ ਹੋਰ ਪਾਰਟੀਆਂ ਤੇ ਸੰਗਠਨ ਕੇਜਰੀਵਾਲ ਤੋਂ ਸਪੱਸ਼ਟਕਰਨ ਮੰਗ ਰਹੇ ਹਨ। ਲੇਕਿਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਾਲ ਅਸਫਲ ਸਾਬਤ ਹੋ ਚੁੱਕੀਆਂ ਹਨ, ਕਿਉਂਕਿ ਪ੍ਰਤੀਤ ਹੁੰਦਾ ਹੈ ਕਿ ਕੇਜਰੀਵਾਲ ਸੁਪਰੀਮ ਕੋਰਟ ਦੇ ਫੈਸਲੇ 'ਤੇ ਆਪਣੀ ਅਵਾਜ਼ ਖੋਹ ਚੁੱਕੇ ਹਨ।