ਚੰਡੀਗੜ੍ਹ, 13 ਨਵੰਬਰ, 2016 : ਐਸ.ਵਾਈ.ਐਲ ਮੁੱਦੇ 'ਤੇ ਬਾਦਲ ਸਰਕਾਰ ਉਪਰ ਸਿੱਧਾ ਹਮਲਾ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਆਖਿਰੀ ਸਾਹ ਤੱਕ ਸੂਬੇ ਦੇ ਪਾਣੀ ਨੂੰ ਬਾਹਰ ਨਹੀਂ ਜਾਣ ਦੇਣਗੇ।
ਅਬੋਹਰ ਨੇੜੇ ਐਸ.ਵਾਈ.ਐਲ ਦੇ ਅੰਤਿਮ ਹਿੱਸੇ 'ਤੇ ਅਬੋਹਰ-ਗੰਗਾਨਗਰ ਮੇਨ ਹਾਈਵੇ ਸਥਿਤ ਪਿੰਡ ਖੂਈਆਂ ਸਰਵਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਅਕਾਲੀਆਂ ਨੂੰ ਵਿਧਾਨ ਸਭਾ ਛੱਡਣ ਤੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ। ਜਿਹੜੀਆਂ ਚੋਣਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸੂਬੇ ਦੇ ਹਾਲਾਤਾਂ ਨੂੰ ਬਚਾਉਣ ਖਾਤਿਰ ਅਗਲੇ ਮਹੀਨੇ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਐਸ.ਵਾਈ.ਐਲ 'ਤੇ ਫੈਸਲਾ ਲਾਗੂ ਹੋਣ ਤੋਂ ਬਾਅਦ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੀ ਅਬੋਹਰ ਤੇ ਆਲੇ ਦੁਆਲੇ ਦੇ ਲੋਕਾਂ ਦਾ ਧੰਨਵਾਦ ਪ੍ਰਗਟਾਉਂਦਿਆਂ, ਜਿਹੜੇ ਥੋੜ੍ਹਾ ਵਕਤ ਪਹਿਲਾਂ ਜਾਣਕਾਰੀ ਦੇਣ ਦੇ ਬਾਵਜੂਦ ਵੱਡੀ ਗਿਣਤੀ 'ਚ ਰੈਲੀ ਵਾਲੇ ਸਥਾਨ 'ਤੇ ਪਹੁੰਚੇ ਸਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਨਾਲ ਬਾਦਲ ਸਰਕਾਰ ਪ੍ਰਤੀ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਨੂੰ ਲੈ ਕੇ ਲੋਕਾਂ ਵਿਚਾਲੇ ਗੁੱਸੇ ਤੇ ਨਿਰਾਸ਼ਾ ਦਾ ਖੁਲਾਸਾ ਹੁੰਦਾ ਹੈ।
ਜਦਕਿ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਲਈ ਗੋਲੀ ਤੱਕ ਦਾ ਸਾਹਮਣਾ ਕਰ ਸਕਣ ਸਬੰਧੀ ਮੁੱਖ ਮੰਤਰੀ ਦੇ ਦਾਅਵੇ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਨੇ 1984 'ਚ ਵੀ ਅਜਿਹੇ ਦਾਅਵੇ ਕੀਤੇ ਸਨ। ਲੇਕਿਨ ਜਦੋਂ ਪੰਜਾਬ ਲਈ ਲੜਨ ਦਾ ਵਕਤ ਆਇਆ ਸੀ, ਉਹ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਲੜਾਈ ਸੌਂਪ ਕੇ ਖੁਦ ਉੱਤਰ ਪ੍ਰਦੇਸ਼ 'ਚ ਆਪਣੇ ਖੇਤਾਂ 'ਚ ਜਾ ਕੇ ਲੁੱਕ ਗਏ ਸਨ।
ਪੰਜਾਬ ਦੀ ਵਿਕਾਸ ਦਰ ਨੂੰ 19ਵੇਂ ਸਥਾਨ 'ਤੇ ਖਿਸਕਾਉਣ ਵਾਲੇ ਅਕਾਲੀਆਂ 'ਤੇ ਵਰ੍ਹਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਇਕ ਅਨਪੜ੍ਹ ਬੇਵਕੂਫ ਹਨ, ਜਿਨ੍ਹਾਂ ਨੇ ਆਪਣੇ ਖੁਦ ਦੇ ਲਾਲਚ ਨੂੰ ਪੂਰਾ ਕਰਨ ਖਾਤਿਰ ਸੂਬੇ ਨੂੰ ਬਰਬਾਦ ਕਰ ਦਿੱਤਾ। ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਸੱਤਾ 'ਚ ਬਣੇ ਰਹਿਣ ਨਹੀਂ ਦਿੱਤਾ ਜਾ ਸਕਦਾ। ਪੰਜਾਬ ਕਾਂਗਰਸ ਪ੍ਰਧਾਨ ਨੇ ਵਾਅਦਾ ਕੀਤਾ ਕਿ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਬਾਦਲ ਐਂਡ ਕੰਪਨੀ ਦੇ ਕੇਬਲ, ਸ਼ਰਾਬ, ਰੇਤ, ਨਸ਼ਿਆਂ, ਅਨਾਜ ਤੇ ਟ੍ਰਾਂਸਪੋਰਟ ਮਾਫੀਆ ਵਰਗੇ ਸਾਰੇ ਘੁਟਾਲਿਆਂ ਦੀ ਡੂੰਘਾਈ ਨਾਲ ਕਰਵਾਈ ਜਾਵੇਗੀ, ਤਾਂ ਜੋ ਸੂਬੇ ਨੂੰ ਅਜਿਹੇ ਸੰਕਟ 'ਚ ਧਕੇਲਣ ਵਾਲਿਆਂ ਨੂੰ ਸਜਾ ਦਿੱਤੀ ਜਾ ਸਕੇ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਸੂਬੇ ਦੀ 10 ਲੱਖ ਏਕੜ ਜ਼ਮੀਨ 'ਤੇ 2 ਲੱਖ ਕਿਸਾਨ ਪਰਿਵਾਰਾਂ ਵੱਲੋਂ ਖੇਤੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਦਾ 2 ਲੱਖ ਖੇਤ ਮਜ਼ਦੂਰ ਸਮਰਥਨ ਕਰਦੇ ਹਨ, ਲੇਕਿਨ ਐਸ.ਵਾਈ.ਐਲ 'ਤੇ ਫੈਸਲਾ ਲਾਗੂ ਹੋਣ ਨਾਲ ਇਹ ਸੱਭ ਖਤਮ ਹੋ ਜਾਣਗੇ। ਅਕਾਲੀਆਂ ਕੋਲ ਇਹ ਮੁੱਦਾ ਸੁਲਝਾਉਣ ਤੇ ਸੁਪਰੀਮ ਕੋਰਟ ਅੰਦਰ ਮਾਮਲੇ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਵਾਸਤੇ 10 ਸਾਲਾਂ ਦਾ ਵਕਤ ਸੀ, ਲੇਕਿਨ ਇਨ੍ਹਾਂ ਨੇ ਕੁਝ ਨਹੀਂ ਕੀਤਾ, ਜਿਹੜੇ ਸਿਰਫ ਵਿਸ਼ੇਸ਼ ਸਿਆਸੀ ਹਿੱਤਾਂ ਖਾਤਿਰ ਸਿੱਖ ਬਹੁਮਤ ਵਾਲੇ ਇਲਾਕਿਆਂ 'ਚ ਸ਼ਾਸਨ ਕਰਨ ਲਈ ਪੰਜਾਬੀ ਸੂਬੇ ਦੇ ਨਿਰਮਾਣ ਦੇ ਹੱਕ 'ਚ ਸਨ। ਰੈਲੀ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਜੋਰ ਸ਼ੋਰ ਨਾਲ ਠਹਾਕੇ ਮਾਰਦੇ ਲੋਕਾਂ ਵਿਚਾਲੇ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਬਾਦਲ ਨੇ ਅਦਾਲਤ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਸਾਰੇ ਗਲੇਸ਼ਿਅਰ ਪਿਘਲ ਜਾਣ ਤੋਂ ਬਾਅਦ ਪੰਜਾਬ ਕੋਲ ਕੋਈ ਪਾਣੀ ਨਹੀਂ ਬੱਚਿਆ ਹੈ।
ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਦੀ ਵਿਵਾਦਿਤ ਧਾਰਾ 5 ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸਨੂੰ ਰੱਦ ਕਰਨ ਦੇ ਮਾਮਲੇ 'ਚ ਬਾਦਲ ਝੂਠੇ ਦਾਅਵੇ ਕਰਕੇ ਸੂਬੇ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਬਾਦਲ ਉਪਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਅਗੁਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਧਾਰਾ ਹਟਾਉਣਾ ਸਹਿਣ ਨਹੀਂ ਕੀਤਾ ਜਾਵੇਗਾ, ਜਿਸ 'ਚ ਸ੍ਰੋਮਣੀ ਅਕਾਲੀ ਦਲ ਵੀ ਇਕ ਹਿੱਸਾ ਹੈ।
ਕੈਪਟਨ ਅਮਰਿੰਦਰ ਨੇ ਬਾਦਲਾਂ 'ਤੇ ਮਾਮਲੇ 'ਚ ਡੂੰਘੀ ਸਾਜਿਸ਼ ਰੱਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਧਾਰਾ ਨੂੰ ਰੱਦ ਕਰਨ ਨਾਲ ਸੂਬੇ ਲਈ ਗੰਭੀਰ ਕੌਮੀ ਨਤੀਜ਼ੇ ਨਿਕਲਣਗੇ, ਜਿਸ ਕਾਰਨ ਕੇਂਦਰ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੂੰ ਬਰਖਾਸਤ ਕਰਨਾ ਪੈ ਸਕਦਾ ਹੈ ਤੇ ਸੰਭਾਵਿਤ ਤੌਰ 'ਤੇ ਬਾਦਲ ਵੀ ਇਹੋ ਚਾਹੁੰਦੇ ਹਨ, ਤਾਂ ਜੋ ਉਹ ਇਸ ਮੁੱਦੇ ਨੂੰ ਹੋਰ ਵਿਵਾਦਪੂਰਨ ਬਣਾ ਕੇ ਚੋਣਾਂ ਤੋਂ ਪਹਿਲਾਂ ਸਿਆਸੀ ਫਾਇਦਾ ਲੈ ਸਕਣ।
ਕੈਪਟਨ ਅਮਰਿੰਦਰ ਨੇ ਪੰਜਾਬ 'ਚ ਪਾਣੀ ਦੀ ਵਰਤਮਾਨ ਮੌਜ਼ੂਦਗੀ ਨੂੰ ਜਾਂਚਣ ਲਈ ਇਕ ਨਵਾਂ ਟ੍ਰਿਬਿਊਨਲ ਸਥਾਪਤ ਕੀਤੇ ਜਾਣ ਦੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਨਦੀਆਂ ਦੇ ਪਾਣੀ ਦੀ ਵੰਡ 'ਤੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੇ। ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਐਸ.ਵਾਈ.ਐਲ ਦੇ ਹੱਲ ਦਾ ਕਾਨੂੰਨੀ ਰਸਤਾ ਲੱਭਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰੇਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ 'ਤੇ ਵੀ ਵਰ੍ਹੇ, ਜਿਹੜੇ ਐਸ.ਵਾਈ.ਐਲ ਫੈਸਲਾ ਆਏ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਆਪਣਾ ਸਪੱਸ਼ਟੀਕਰਨ ਦੇਣ 'ਚ ਅਸਫਲ ਰਹੇ ਹਨ ਕਿ ਕੀ ਉਹ ਇਸ ਅਹਿਮ ਮੁੱਦੇ 'ਤੇ ਪੰਜਾਬ ਨਾਲ ਖੜ੍ਹੇ ਹਨ ਜਾਂ ਫਿਰ ਨਹੀਂ। ਪੰਜਾਬ ਦੇ ਮੁੱਖ ਮੰਤਰੀ ਅਹੁਦੇ 'ਤੇ ਅੱਖਾਂ ਰੱਖੀ ਬੈਠੇ ਕੇਜਰੀਵਾਲ ਜਾਣਬੁਝ ਕੇ ਚੁੱਪ ਬੈਠੇ ਹਨ, ਜਿਹੜੇ ਦਿੱਲੀ ਤੇ ਹਰਿਆਣਾ 'ਚ ਵੀ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਨਿਰਾਸ਼ਾਜਨਕ ਕੋਸ਼ਿਸ਼ ਕਰ ਰਹੇ ਹਨ।
ਇਸੇ ਤਰ੍ਹਾਂ, ਕੁਝ ਹਫਤਿਆਂ ਪਹਿਲਾਂ ਸਰਹੱਦ ਤੋਂ ਲੋਕਾਂ ਨੂੰ ਹਟਵਾਏ ਜਾਣ ਦੇ ਕਾਰਨ 'ਤੇ ਸਵਾਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਬਾਦਲ ਵੱਲੋਂ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਲਈ ਕੀਤਾ ਗਿਆ ਸੀ, ਜਿਸਦੇ ਉਹ ਗਠਜੋੜ ਸਾਂਝੇਦਾਰ ਹਨ।
ਕਿਸਾਨਾਂ ਦੀ ਮਾੜੀ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਜਿਨ੍ਹਾਂ 'ਚੋਂ ਕਈ ਆਪਣੀਆਂ ਉਮੀਦਾਂ ਪੂਰੀਆਂ ਨਾ ਹੋਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸਕਰਾਰ ਨੇ ਕਿਸਾਨ ਸਮਾਜ ਨੂੰ ਸੰਕਟ 'ਚ ਧਕੇਲ ਦਿੱਤਾ ਹੈ, ਜਿਹੜੇ ਸਿਰਫ ਆਪਣੀਆਂ ਜੇਬ੍ਹਾਂ ਭਰਨ 'ਚ ਵਿਅਸਤ ਹਨ। ਜਿਸਦਾ ਖੁਲਾਸਾ ਅਨਾਜ ਦੀ ਖ੍ਰੀਦ 'ਚ ਹੋਏ 31,000 ਕਰੋੜ ਰੁਪਏ ਘੁਟਾਲੇ ਤੋਂ ਹੋ ਜਾਂਦਾ ਹੈ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਗੈਰ ਸੰਗਠਿਤ ਤਰੀਕੇ ਨਾਲ ਨੋਟ ਬੰਦ ਕਰਨ ਵਾਲੀ ਕੇਂਦਰ ਸਰਕਾਰ 'ਤੇ ਵੀ ਵਰ੍ਹੇ, ਜਿਸਨੇ ਆਮ ਲੋਕਾਂ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ। ਜਿਸਨੇ ਹਜ਼ਾਰਾਂ ਕਰੋੜਾਂ ਗਰੀਬ ਤੇ ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ, ਜਦਕਿ ਭ੍ਰਿਸ਼ਟਾਚਾਰ ਦੇ ਅਸਲੀ ਦੋਸ਼ੀਆਂ ਨੂੰ ਅਡਵਾਂਸ 'ਚ ਬੱਚ ਨਿਕਲਣ ਦੀ ਚੇਤਾਵਨੀ ਦੇ ਦਿੱਤੀ ਗਈ ਸੀ।
ਕੈਪਟਨ ਅਮਰਿੰਦਰ ਨੇ ਓ.ਆਰ.ਓ.ਪੀ ਦੇ ਲਾਗੂ ਹੋਣ 'ਚ ਦੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂਰੀ ਕੇਂਦਰ ਸਰਕਾਰ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇ ਉਨ੍ਹਾਂ ਨੂੰ ਰੱਖਿਆ ਮੰਤਰਾਲੇ 'ਚ ਕੰਮ ਕਰਨ ਦਾ ਮੌਕਾ ਮਿੱਲ ਜਾਂਦਾ ਹੈ, ਤਾਂ ਉਹ ਸਾਰੇ ਬਾਬੂਆਂ ਨੂੰ ਫਰੰਟ 'ਤੇ ਭੇਜ ਦੇਣਗੇ, ਤਾਂ ਜੋ ਉਨ੍ਹਾਂ ਨੂੰ ਵੀ ਪਤਾ ਚੱਲ ਸਕੇ ਕਿ ਸੈਨਾ ਦੇ ਜਵਾਨ ਕਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਦੇ ਹਨ। ਉਹ ਉਨ੍ਹਾਂ ਨੂੰ ਰੱਖਿਆ ਸੈਨਾਵਾਂ ਦੇ ਹਿੱਤਾਂ ਦਾ ਸਨਮਾਨ ਕਰਨ ਤੇ ਉਨ੍ਹਾਂ ਦੀ ਰਾਖੀ ਕਰਨ ਦਾ ਗਿਆਨ ਦੇਣਗੇ।
ਇਸ ਵਿਸ਼ਾਲ ਰੈਲੀ 'ਚ ਹੋਰਨਾਂ ਤੋਂ ਇਲਾਵਾ, ਪੰਜਾਬ ਕਾਂਗਰਸ ਮੀਤ ਪ੍ਰਧਾਨਾਂ 'ਚ ਸੁਨੀਲ ਜਾਖੜ ਤੇ ਮਨਪ੍ਰੀਤ ਬਾਦਲ, ਇੰਡੀਅਨ ਯੂਥ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ, ਪਾਰਟੀ ਵਿਧਾਇਕ ਪਰਨੀਤ ਕੌਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸੋਢੀ, ਕਰਨ ਕੌਰ ਬਰਾੜ, ਇੰਦਰਬੀਰ ਸਿੰਘ ਬੁਲਾਰੀਆ, ਅਜਾਇਬ ਸਿੰਘ ਭੱਟੀ, ਗੁਰਇਕਬਾਲ ਕੌਰ ਬਬਲੀ, ਜੋਗਿੰਦਰ ਸਿੰਘ ਪੰਜਗਰਾਈਂ ਤੇ ਪਰਮਿੰਦਰ ਪਿੰਕੀ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਗੁਰਪ੍ਰੀਤ ਕਾਂਗੜ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸੀਨੀਅਰ ਪਾਰਟੀ ਆਗੂ ਗਗਨਜੀਤ ਬਰਨਾਲਾ ਤੇ ਗੁਰਜੀਤ ਓਜਲਾ ਵੀ ਮੌਜ਼ੂਦ ਰਹੇ।
ਰੈਲੀ ਨੂੰ ਸੰਬੋਧਨ ਕਰਨ ਮੌਕੇ ਸੁਨੀਲ ਜਾਖੜ ਨੇ ਬਾਦਲ 'ਤੇ ਵਰ੍ਹਦਿਆਂ ਉਨ੍ਹਾਂ 'ਤੇ ਚੋਣਾਂ ਦਾ ਵਕਤ ਆਉਣ 'ਤੇ ਐਸ.ਵਾਈ.ਐਲ ਦਾ ਮੁੱਦਾ ਭਖਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨੇ ਅਸਲਿਅਤ 'ਚ ਅਦਾਲਤ 'ਚ ਕੇਸ ਨੂੰ ਸਹੀ ਤਰੀਕੇ ਨਾਲ ਨਹੀਂ ਲੜਿਆ, ਜਿਹੜਾ ਸਾਰਾ ਐਸ.ਵਾਈ.ਐਲ ਮੁੱਦਾ ਅਕਾਲੀਆਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਪਹਿਲਾਂ ਤੋਂ ਤੈਅ ਯੋਜਨਾ ਹੇਠ ਕੀਤੀ ਗਈ ਕੋਸ਼ਿਸ਼ ਹੈ।
ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਨੇ ਫੈਸਲਾ ਪੰਜਾਬ ਵਿਰੁੱਧ ਆ ਜਾਣ ਤੱਕ ਕਾਬਲ ਵਕੀਲਾਂ ਨੂੰ ਤੈਨਾਤ ਕਰਨ ਦੀ ਲੋੜ ਤੱਕ ਨਹੀਂ ਸਮਝੀ। ਸਾਫ ਤੌਰ 'ਤੇ ਚੋਣਾਂ ਮੌਕੇ ਭਾਜਪਾ ਤੇ ਅਕਾਲੀ ਮਿਲੀਭੁਗਤ ਨਾਲ ਇਹ ਸੱਭ ਕਰ ਰਹੇ ਹਨ। ਉਨ੍ਹਾਂ ਨੇ ਅਕਾਲੀਆਂ 'ਤੇ ਸਹਿਜ਼ਧਾਰੀ ਬਿੱਲ ਪਾਸ ਕਰਵਾਉਣ ਬਦਲੇ ਪੰਜਾਬ ਦੇ ਪਾਣੀਆਂ ਦੇ ਅਧਿਕਾਰ ਭਾਜਪਾ ਕੋਲ ਵੇਚਣ ਦਾ ਦੋਸ਼ ਲਗਾਇਆ, ਤਾਂ ਜੋ ਅਕਾਲੀ ਗੁਰਦੁਆਰਿਆਂ 'ਤੇ ਆਪਣਾ ਕਬਜ਼ਾ ਕਾਇਮ ਰੱਖ ਸਕਣ ਤੇ ਉਨ੍ਹਾਂ ਨੂੰ ਉਥੋਂ ਭਾਰੀ ਮਾਤਰਾ 'ਚ ਧੰਨ ਮਿੱਲਦਾ ਰਹੇ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਐਸ.ਵਾਈ.ਐਲ ਮੁੱਦੇ 'ਤੇ ਪੰਜਾਬ 'ਚ ਪਾਰਟੀ ਦੀ ਮੌਜ਼ੂਦਗੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਆਪਣੇ ਵਿਸ਼ੇਸ਼ ਹਿੱਤਾਂ ਦੀ ਪੂਰਤੀ ਖਾਤਿਰ ਭਾਜਪਾ ਦੀ ਦਿਸ਼ਾ 'ਚ ਅੱਗੇ ਵੱਧ ਰਹੇ ਹਨ, ਜਿਨ੍ਹਾਂ ਨੇ ਪਾਕਿ ਕਬਜ਼ੇ ਵਾਲੇ ਕਸ਼ਮੀਰ 'ਚ ਸਰਜਿਕਲ ਸਟ੍ਰਾਈਕਾਂ ਤੋਂ ਬਾਅਦ ਸੂਬੇ ਦੇ ਸਰਹੱਦੀ ਇਲਾਕਿਆਂ ਨੂੰ ਖਾਲ੍ਹੀ ਕਰਵਾਉਂਦਿਆਂ ਇਹ ਕੀਤਾ ਸੀ।
ਉਨ੍ਹਾਂ ਨੇ ਯਾਦ ਦਿਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਪੰਜਾਬ ਆਪਣੇ ਕਾਰਜ਼ਕਾਲ ਦੌਰਾਨ ਕੇਂਦਰੀ ਅਗਵਾਈ ਦੀ ਪ੍ਰਤੀਕ੍ਰਿਆ ਦੀ ਪਰਵਾਹ ਕੀਤੇ ਬਗੈਰ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ, 2004 ਪਾਸ ਕੀਤਾ ਸੀ। ਜਾਖੜ ਨੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਪਾਰਟੀ ਦੇ ਪੰਜਾਬ ਦੇ ਸੱਤਾ 'ਚ ਆਉਣ 'ਤੇ ਸਿੰਜਾਈ ਵਿਭਾਗ ਆਪਣੇ ਕੋਲ ਰੱਖਣ ਦੀ ਅਪੀਲ ਕੀਤੀ, ਤਾਂ ਜੋ ਉਹ ਵਿਅਕਤੀਗਤ ਤੌਰ 'ਤੇ ਧਿਆਨ ਦੇ ਕੇ ਐਸ.ਵਾਈ.ਐਲ ਦਾ ਸੰਕਟ ਹੱਲ ਕਰ ਸਕਣ।
ਜਾਖੜ ਨੇ ਕਦੇ ਖੁਦ ਕਿਸਾਨ ਰਹੇ ਬਾਦਲਾਂ, ਜੋ ਹੁਣ ਕਮਰਸ਼ਿਅਲ ਵਪਾਰੀ ਬਣ ਚੁੱਕੇ ਹਨ, 'ਤੇ ਕਿਸਾਨ ਵਿਰੋਧੀ ਨੀਤੀਆ ਅਪਣਾਉਣ ਦਾ ਦੋਸ਼ ਲਗਾਇਆ ਤੇ ਵਿਧਾਨ ਸਭਾ ਦੇ ਬੀਤੇ ਵਿਸ਼ੇਸ਼ ਸੈਸ਼ਨ ਦੌਰਾਨ ਐਸ.ਵਾਈ.ਐਲ ਮੁੱਦੇ 'ਤੇ ਕਾਨੂੰਨ ਬਣਾਉਣ ਨੂੰ ਲੈ ਕੇ ਉਨ੍ਹਾਂ ਦੀ ਅਸਫਲਤਾ ਉਪਰ ਸਵਾਲ ਕੀਤੇ। ਉਨ੍ਹਾਂ ਨੇ ਬਾਦਲ 'ਤੇ ਐਸ.ਵਾਈ.ਐਲ ਮੁੱਦੇ 'ਤੇ ਗੰਦੀ ਸਿਆਸਤ ਕਰਨ ਦਾ ਦੋਸ਼ ਲਗਾਇਆ, ਜਿਸ ਕਾਰਨ ਪੰਜਾਬ ਦੇ ਆਮ ਲੋਕ ਪ੍ਰੇਸ਼ਾਨੀ ਝੇਲ ਰਹੇ ਹਨ ਅਤੇ ਉਨ੍ਹਾਂ ਨੇ ਦੂਜੀਆਂ ਉਦਾਹਰਨਾਂ ਤੋਂ ਇਲਾਵਾ, ਸਰਕਾਰ ਵੱਲੋਂ ਪੈਖਾਨੇ ਬਣਾਉਣ 'ਚ ਅਸਫਲ ਰਹਿਣ ਸਮੇਤ ਬਜ਼ੁਰਗ ਔਰਤਾਂ ਨੂੰ ਪੈਨਸ਼ਨ ਦੀ ਅਗਾਇਗੀ ਨਾ ਹੋਣ ਵਰਗੇ ਮਾਮਲਿਆਂ ਨੂੰ ਵੀ ਸਾਹਮਣੇ ਰੱਖਿਆ।
ਜਾਖੜ ਨੇ ਐਲਾਨ ਕੀਤਾ ਕਿ ਕਾਂਗਰਸ ਬਾਦਲ ਤੋਂ ਉਸਦੇ ਹਰੇਕ ਅਪਰਾਧ ਲਈ ਅਦਾਇਗੀ ਕਰਵਾਏਗੀ। ਇਸਦੇ ਤਹਿਤ, ਬਾਦਲ ਨੂੰ ਉਸ ਲਈ ਉਚਿਤ ਸਜਾ ਦੇਣ ਵਾਸਤੇ ਸੀ.ਆਰ.ਪੀ.ਸੀ 'ਚ ਸੋਧ ਕਰਨੀ ਪਵੇਗੀ, ਤਾਂ ਜੋ ਉਹ 1000 ਸਾਲਾਂ ਤੱਕ ਜੇਲ੍ਹ ਅੰਦਰ ਰਹਿਣ।
ਇਸ ਲੜੀ ਹੇਠ ਬਾਦਲ ਵੱਲੋਂ ਐਸ.ਵਾਈ.ਐਲ ਮੁੱਦੇ 'ਤੇ ਕੈਪਟਨ ਅਮਰਿੰਦਰ ਸਮੇਤ ਕਾਂਗਰਸ ਦੇ ਹੋਰਨਾਂ ਸੰਸਦ ਮੈਂਬਰਾਂ ਵੱਲੋਂ ਅਸਤੀਫੇ ਨਾ ਦੇਣ 'ਤੇ ਸਵਾਲ ਕੀਤੇ ਜਾਣ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਜਾਖੜ ਨੇ ਕਿਹਾ ਕਿ ਬਾਦਲ ਲਈ ਸਵਲ ਪੁੱਛਣ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ।
ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਮਨਪ੍ਰੀਤ ਬਾਦਲ ਨੇ ਐਸ.ਵਾਈ.ਐਲ ਮੁੱਦੇ 'ਤੇ ਆਪਣੀ ਸੰਸਦੀ ਸੀਟ ਤੋਂ ਅਸਤੀਫਾ ਦੇਣ ਦਾ ਮਜ਼ਬੂਤ ਕਦਮ ਚੁੱਕਣ ਵਾਲੇ ਕੈਪਟਨ ਅਮਰਿੰਦਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰਿਆਣਾ ਨੇ ਰਿਪੇਰਿਅਨ ਸਿਧਾਂਤਾਂ ਖਿਲਾਫ ਯਮੁਨਾ ਦਾ ਪਾਣੀ ਲਿਆ ਸੀ। ਪੰਜਾਬ ਸੂਬੇ ਦੇ ਨਿਰਮਾਣ ਵੇਲੇ ਸੰਸਾਧਨਾਂ ਨੂੰ 60:40 ਦੇ ਹਿਸਾਬ ਨਾਲ ਵੰਡਣ ਦਾ ਫੈਸਲਾ ਹੋਇਆ ਸੀ। ਜੇ ਹਰਿਆਣਾ ਸਤਲੁਜ ਤੇ ਰਾਵੀ ਦੇ ਪਾਣੀ 'ਚ ਆਪਣਾ ਹਿੱਸਾ ਚਾਹੁੰਦਾ ਹੈ, ਤਾਂ ਉਸਨੂੰ ਪੰਜਾਬ ਨੂੰ ਯਮੁਨਾ ਦਾ 60 ਪ੍ਰਤੀਸ਼ਤ ਪਾਣੀ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਅਕਾਲੀ ਸੰਸਦ ਮੈਂਬਰਾਂ ਨੂੰ ਐਸ.ਵਾਈ.ਐਲ 'ਤੇ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਆਪਣੀਆਂ ਸੰਸਦੀ ਸੀਟਾਂ ਤੋਂ ਅਸਤੀਫਾ ਦੇਣ ਦੀ ਚੁਣੌਤੀ ਦਿੱਤੀ।
ਇਸੇ ਤਰ੍ਹਾਂ, ਰਾਜਾ ਵੜਿੰਗ ਨੇ ਆਪਣੇ ਸੰਬੋਧਨ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਵਿਨਾਸ਼ ਦੀਆ ਲਹਿਰਾਂ ਉਨ੍ਹਾਂ ਖਿਲਾਫ ਚੱਲਣੀਆ ਸ਼ੁਰੂ ਹੋ ਗਈਆਂ ਹਨ ਤੇ ਪੰਜਾਬ ਦਾ ਹਰ ਵਰਗ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਉਨ੍ਹਾਂ ਨੇ ਬਾਦਲ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਪ੍ਰੇਸ਼ਾਨ ਕਿਸਾਨ ਤੁਹਾਨੂੰ ਆਪਣੀਆਂ ਜ਼ਿੰਦਗੀਆਂ ਨਾਲ ਖੇਡਦਾ ਪਾ ਰਹੇ ਹਨ, ਇਸੇ ਤਰ੍ਹਾਂ ਤੁਹਾਡੀ ਸਰਕਾਰ ਵੱਲੋਂ ਫੈਲ੍ਹਾਏ ਨਸ਼ਿਆਂ ਨੇ ਨੌਜ਼ਵਾਨਾਂ ਨੂੰ ਬਰਬਾਦ ਕਰ ਦਿੱਤਾ ਹੈ।
ਵੜਿੰਗ ਨੇ ਕਿਹਾ ਕਿ ਅਦਾਲਤ 'ਚ ਐਸ.ਵਾਈ.ਐਲ ਦੀ ਜੰਗ ਬਾਦਲ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਨਾਲ ਮਿੱਲ ਕੇ ਜਾਣਬੁਝ ਕੇ ਹਾਰੀ ਹੈ। ਉਨ੍ਹਾਂ ਨੇ ਬਾਦਲ ਨੂੰ ਚੁਣੌਤੀ ਦਿੱਤੀ ਕਿ ਜੇ ਤੁਹਾਡੇ ਅੰਦਰ ਸਚਮੁੱਚ ਹਿੰਮਤ ਹੈ ਤੇ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਹੈ, ਤਾਂ ਮੋਦੀ ਤੇ ਭਾਰਤੀ ਜਨਤਾ ਪਾਰਟੀ ਨਾਲ ਤੁਰੰਤ ਰਿਸ਼ਤੇ ਤੋੜ ਦਿਓ।
2 Attachments