← ਪਿਛੇ ਪਰਤੋ
ਚੰਡੀਗੜ੍ਹ, 15 ਨਵੰਬਰ, 2016 : ਸਮੂਹ ਪੰਜਾਬੀ ਸਤੁਲਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਵਿਰੁੱਧ ਵਿਆਪਕ ਪਟੀਸ਼ਨ ਕਰਕੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਜ਼ੋਰ ਦੇਣਗੇ ਕਿ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਸੂਬੇ ਦੇ ਸੰਵਿਧਾਨਕ ਹੱਕ ਦੀ ਪੂਰੀ ਰਖਵਾਲੀ ਦ੍ਰਿੜਤਾ ਨਾਲ ਕੀਤੀ ਜਾਵੇ ਅਤੇ ਲਿੰਕ ਨਹਿਰ ਕਿਸੇ ਵੀ ਕੀਮਤ 'ਤੇ ਨਾ ਬਣਨ ਦਿੱਤੀ ਜਾਵੇ। ਸਮੂਹ ਪੰਜਾਬੀ ਲਿੰਕ ਨਹਿਰ ਨੂੰ ਬਣਨ ਤੋਂ ਰੋਕਣ ਲਈ ਆਪਣੇ ਦ੍ਰਿੜ ਸੰਕਲਪ ਦਾ ਇਜ਼ਹਾਰ ਇਸ ਪਟੀਸ਼ਨ ਰਾਹੀਂ ਕਰਨਗੇ। ਅਕਾਲੀ-ਭਾਜਪਾ ਦਾ ਕਾਡਰ ਇਸ ਮੁਹਿੰਮ ਲੋਕਾਂ ਦਾ ਭਰਪੂਰ ਸਾਥ ਦੇਣਗੇ। ਇਹ ਪਟੀਸ਼ਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਭੇਜੀ ਜਾਵੇਗੀ ਅਤੇ ਉਨ੍ਹਾਂ ਨੂੰ ਇਹ ਪਟੀਸ਼ਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਤੱਕ ਪਹੁੰਚਾਉਣ ਲਈ ਕਿਹਾ ਜਾਵੇਗਾ। ਸਮੂਹ ਪੰਜਾਬੀ ਇਹ ਪਟੀਸ਼ਨ 8 ਦਸੰਬਰ ਨੂੰ ਮੋਗਾ ਵਿਖੇ 'ਪਾਣੀ ਬਚਾਓ, ਪੰਜਾਬ ਬਚਾਓ' ਵਿਸ਼ਾਲ ਪੰਜਾਬ ਰੈਲੀ ਦੌਰਾਨ ਮੁੱਖ ਮੰਤਰੀ ਸ. ਬਾਦਲ ਨੂੰ ਸੌਂਪਣਗੇ।
Total Responses : 936