ਪਾਣੀਆਂ ਦੇ ਮੁੱਦੇ ਤੇ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ ਸੈਸ਼ਨ ਦੀਆਂ ਮੁੱਖ ਝਲਕਾਂ
ਚੰਡੀਗ਼ੜ੍ਹ , 16 ਨਵੰਬਰ , 2016 :
ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ ਸੈਸ਼ਨ, ਦੋ ਅਹਿਮ ਮਤੇ ਪਾਸ ਕਰਕੇ ਹੋਇਆ ਖ਼ਤਮ
ਕਾਂਗਰਸੀ ਵਿਧਾਇਕ ਸਦਨ ਤੋਂ ਰਹੇ ਗੈਰ-ਹਾਜ਼ਰ -ਅਕਾਲੀ ਮੈਂਬਰਾਂ ਨੇ ਭੱਜ ਜਾਣ ਦਾ ਲਾਇਆ ਦੋਸ਼
ਬੈਂਸ ਭਰਾਵਾਂ ਅਤੇ ਅਕਾਲੀ ਮੈਂਬਰਾਂ ਵਿਚਕਾਰ ਹੋਈਆਂ ਤਿੱਖੀਆਂ ਝੜੱਪਾਂ
ਬੈਂਸ ਭਰਾਵਾਂ ਨੇ ਲਾਏ ਸਪੀਕਰ ਦੇ ਖ਼ਿਲਾਫ਼ ਨਾਹਰੇ -
ਹੋਰਨਾ ਸੂਬਿਆਂ ਨੂੰ ਦਿੱਤੇ ਪੰਜਾਬ ਦੇ ਪਾਣੀ ਦੀ ਕੀਮਤ ਵਸੂਲੀ ਜਾਵੇ - ਵਿਧਾਨ ਸਭਾ ਨੇ ਸਰਕਾਰ ਨੂੰ ਦਿੱਤੇ ਨਿਰਦੇਸ਼
ਮਦਨ ਮੋਹਨ ਮਿੱਤਲ ਵੱਲੋਂ ਪੇਸ਼ ਕੀਤਾ ਮਤਾ ਸਰਬ-ਸੰਮਤੀ ਨਾਲ ਹੋਇਆ ਪਾਸ
ਸਿਮਰਜੀਤ ਬੈਂਸ ਨੇ ਬਣਾਏ ਸਿਆਸੀ ਨੰਬਰ - ਰੌਇਲਟੀ ਦੀ ਜਗਾ ਕੀਮਤ ਵਸੂਲੀ ਦੀ ਸੋਧ ਕਰਾਈ
ਐਸ ਵਾਈ ਐਲ ਲਈ ਨਾ ਹੀ ਜ਼ਮੀਨ ਦਿੱਤੀ ਜਾਵੇ ਅਤੇ ਨਾ ਹੀ ਉਸਾਰੀ ਲਈ ਕਿਸੇ ਦਾ ਹੁਕਮ ਮੰਨਿਆ ਜਾਵੇ - ਸਦਨ ਨੇ ਦਿੱਤੇ ਸਰਕਾਰ ਅਤੇ ਅਫ਼ਸਰਾਂ ਨੂੰ ਹੁਕਮ
ਮੁੱਖ ਮੰਤਰੀ ਬਾਦਲ ਵੱਲੋਂ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਹੋਇਆ ਪਾਸ
ਪੰਜਾਬ ਕੋਲ ਪਾਣੀ ਦੀ ਇਕ ਵੀ ਬੂੰਦ ਵਾਧੂ ਨਹੀਂ-ਬਾਦਲ
ਹਰਿਆਣਾ ਨੂੰ ਪਾਣੀ ਜਾਣ ਦੀ ਆਗਿਆ ਨਹੀਂ ਦੇਵਾਂਗੇ-ਬਾਦਲ
ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਦਿੱਤਾ ਪੰਜਾਬ ਅਸੈਂਬਲੀ ਤੋਂ ਅਸਤੀਫ਼ਾ - ਪਾਣੀਆਂ ਦੇ ਮੁੱਦੇ 'ਤੇ ਸਦਨ ਵਿਚ ਕੀਤਾ ਅਸਤੀਫ਼ੇ ਦਾ ਐਲਾਨ
ਅਕਾਲੀ ਦਲ ਦੇ ਬਾਗ਼ੀ ਐਮ ਐਲ ਏ ਪ੍ਰਗਟ ਸਿੰਘ ਨੇ ਵੀ ਦਿੱਤਾ ਵਿਧਾਨ ਸਭਾ ਤੋਂ ਅਸਤੀਫ਼ਾ