ਚੰਡੀਗੜ੍ਹ, 5 ਦਸੰਬਰ, 2016 : ਪੰਜਾਬ ਕਾਂਗਰਸ ਨੇ ਸਰਕਾਰੀ ਖਰਚੇ 'ਤੇ ਮੁੱਖ ਮੰਤਰੀ ਦੇ ਜਨਮ ਦਿਨ ਦੇ ਜਸ਼ਨ ਨੂੰ ਐਸ.ਵਾਈ.ਐਲ ਵਿਰੋਧੀ ਮੁਹਿੰਮ ਦਾ ਨਾਂਮ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਬਾਦਲ ਸਰਕਾਰ ਦੀ ਨਿੰਦਾ ਕੀਤੀ ਹੈ।
ਕਾਂਗਰਸ ਨੇ ਇਹ ਪ੍ਰਤੀਕ੍ਰਿਆ ਸੂਬਾ ਸਰਕਾਰ ਵੱਲੋਂ ਇਸ ਜਸ਼ਨ ਨੂੰ ਮਨਾਉਣ ਵਾਸਤੇ ਸਰਕਾਰੀ ਖਜ਼ਾਨੇ ਤੋਂ ਲੱਖਾਂ ਰੁਪਏ ਖਰਚ ਕਰਕੇ ਹਰ ਤਰ੍ਹਾਂ ਦੀਆ ਕੀਤੀਆਂ ਜਾ ਰਹੀਆਂ ਤਿਆਰੀਆਂ ਦੀਆਂ ਖ਼ਬਰਾਂ 'ਤੇ ਜ਼ਾਹਿਰ ਕੀਤੀ ਹੈ, ਜਿਸ ਮੌਕੇ ਨੂੰ ਅਕਾਲੀ ਚੋਣ ਮੁਹਿੰਮ ਦੀ ਸ਼ੁਰੂਆਤ ਵਾਸਤੇ ਜ਼ਮੀਨ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ।
ਇਸ ਲੜੀ ਹੇਠ ਪੰਜਾਬ ਕਾਂਗਰਸ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ 8 ਦਸੰਬਰ ਨੂੰ ਮੋਗਾ ਦੀ ਰੈਲੀ ਪਹਿਲਾਂ ਤੋਂ ਦੀਵਾਲੀਆ ਚੱਲ ਰਹੇ ਪੰਜਾਬ ਦੇ ਖਜ਼ਾਨੇ ਨੂੰ ਹੋਰ ਵਗਾ ਦੇਵੇਗੀ। ਜਿਸਨੂੰ ਸ੍ਰੋਮਣੀ ਅਕਾਲੀ ਦਲ ਐਸ.ਵਾਈ.ਐਲ ਖਿਲਾਫ ਲੜਾਈ ਦੀ ਸ਼ੁਰੂਆਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਅਸਲਿਅਤ ਇਹ ਹੈ ਕਿ ਸਿਆਸੀ ਪੱਖ ਤੋਂ ਅਕਾਲੀਆਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਵਾਸਤੇ ਮੋਗਾ ਨੂੰ ਸ਼ੁੱਭ ਸਮਝਿਆ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਲਾਲ ਸਿੰਘ, ਸੁਨੀਲ ਜਾਖੜ ਤੇ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਸੰਯੋਗ ਨਾਲ ਇਹ ਮੌਕਾ ਮੁੱਖ ਮੰਤਰੀ ਦੇ ਜਨਮ ਦੇ ਜਸ਼ਨ ਦਾ ਹੋਣ ਸਮੇਤ ਸਿਆਸੀ ਪੱਖੋਂ ਜ਼ਿਆਦਾ ਮਹੱਤਵ ਰੱਖਦਾ ਹੈ।
ਇਸ ਲੜੀ ਹੇਠ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਉਕਤ ਪਲਾਨ ਮੌਕੇ ਨੂੰ ਬਾਦਲਾਂ ਵੱਲੋਂ ਆਪਣੇ ਵਿਅਕਤੀਗਤ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਸਰਕਾਰੀ ਮਸ਼ੀਨਰੀ ਦੀ ਸਰ੍ਹੇਆਮ ਦੁਰਵਰਤੋਂ ਦੀ ਇਕ ਹੋਰ ਉਦਾਹਰਨ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸੁਖਵਿਲਾਸ ਰਿਜੋਰਟ ਦਾ ਉਦਘਾਟਨ ਉਪਰ ਪਹਿਲਾਂ ਤੋਂ ਸ਼ੁਰੂਆਤ ਦੇ ਲੋਕਾਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ, ਜਿਹੜਾ ਅਕਾਲੀਆਂ ਵੱਲੋਂ ਆਪਣੇ ਆਖਿਰੀ ਦਿਨਾਂ 'ਚ ਉਨ੍ਹਾਂ ਨੂੰ ਲੁੱਟਣ ਦੀ ਸਾਜਿਸ਼ ਨੂੰ ਸਪੱਸ਼ਟ ਦੇ ਰਹੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਸੁਖਵਿਲਾਸ, ਜਿਸ 'ਚ ਸੁਖਬੀਰ ਤੇ ਉਨ੍ਹਾਂ ਦੀ ਪਤਨੀ ਦਾ ਬਹੁਤ ਵੱਡਾ ਹਿੱਸਾ ਹੈ, ਨੂੰ ਚੋਣਾਂ ਤੋਂ ਸਿਰਫ ਦੋ ਮਹੀਨੇ ਪਹਿਲਾਂ ਖੋਲ੍ਹਿਆ ਜਾ ਰਿਹਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਬਾਦਲ ਸਰਕਾਰ ਚੋਣ ਜਾਬਤਾ ਲਾਗੂ ਚੋਣ ਤੋਂ ਪਹਿਲਾਂ ਜ਼ਲਦਬਾਜੀ 'ਚ ਆਪਣੇ ਹਰ ਬਿਜਨੇਸ ਤੇ ਸਕੀਮਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦਿਸ਼ਾ 'ਚ ਸਰਕਾਰੀ ਤਾਕਤਾਂ ਦੀ ਦੁਰਵਰਤੋਂ ਕਰਨ 'ਚ ਲੱਗੇ ਹੋਏ ਬਾਦਲ ਸੂਬੇ ਅੰਦਰ ਪਾਰਟੀ ਦੇ ਆਯੋਜਨ ਕਰ ਰਹੇ ਹਨ ਅਤੇ ਹੋਰਡਿੰਗ/ਪੋਸਟਰ ਆਦਿ ਲਗਵਾ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਇਸ਼ਤਿਹਾਰਾਂ ਦਾ ਤੂਫਾਨ ਲਿਆਉਣਾ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਬਾਦਲ ਚੋਣਾਂ ਤੋਂ ਪਹਿਲਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ। ਜਿਨ੍ਹਾਂ ਨੇ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਖੁਲਾਸਾ ਕੀਤਾ ਹੈ ਕਿ ਮੌਜ਼ੂਦਾ ਵਿੱਤ ਵਰ੍ਹੇ 'ਚ ਸੂਬਾ ਸਰਕਾਰ ਦਾ ਇਸ਼ਤਿਹਾਰੀ ਬਜਟ 300 ਗੁਣਾਂ ਵੱਧ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਜਿਥੇ ਸੱਤਾਧਾਰੀ ਅਕਾਲੀ ਦਲ ਨੋ ਪ੍ਰੋਫਿਟ ਨੋ ਲਾਸ ਦੇ ਅਧਾਰ 'ਤੇ ਆਪਣੀ ਐਡ ਸਪੇਸ ਹਾਸਿਲ ਕਰ ਰਿਹਾ ਹੈ, ਦੂਜੇ 15-20 ਪ੍ਰਤੀਸ਼ਤ ਵਾਧੂ ਅਦਾ ਕਰ ਰਹੇ ਹਨ।
ਜਿਸ 'ਤੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸੱਤਾਧਾਰੀ ਪਾਰਟੀ ਵੱਲੋਂ ਸਰਕਾਰੀ ਤਾਕਤਾਂ ਤੇ ਫੰਡਾਂ ਦੀ ਦੁਰਵਰਤੋਂ ਰੋਕਣ ਵਾਸਤੇ ਚੋਣ ਕਮਿਸ਼ਨ ਤੋਂ ਤੁਰੰਤ ਚੋਣ ਜਾਬਤਾ ਲਾਗੂ ਕਰਨ ਸਬੰਧੀ ਆਪਣੀ ਮੰਗ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ।