ਪਟਿਆਲਾ, 11 ਫਰਵਰੀ, 2017 : ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸਨ ਨੇ ਅੱਜ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਪਟਿਆਲਾ ਜਿਲੇ ਦੇ ਕਪੂਰੀ ਪਿੰਡ ਵਿੱਚ ਚੱਲ ਰਹੇ ਐਸ.ਵਾਈ.ਐਲ ਨੂੰ ਬੰਦ ਕਰਨ ਦੀ ਮਹਿੁੰਮ ਆਰੰਭੀ ਜਾਵੇਗੀ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਹ ਇੱਕ ਮਾਰਚ ਕੱਡਣਗੇ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਾਣੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ, ਇਸ ਬਾਰੇ ਉਹਨਾਂ ਕਿਹਾ "ਅਸੀ ਹਰਿਆਣਾ ਨੂੰ ਇਜਾਜਤ ਨਹੀਂ ਦੇ ਸਕਦੇ ਕਿ ਉਹ ਪੰਜਾਬ ਦੇ ਕੁਦਰਤੀ ਸੋਮੇ ਨੂੰ ਇੰਨੀ ਅਸਾਨੀ ਨਾਲ ਪ੍ਰਾਪਤ ਕਰ ਲੈਣ। ਪੀਰ ਮੁਹੰਮਦ ਨੇ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਅਕਾਲੀ ਦਾਲ (ਬਾਦਲ), ਸ੍ਰੌਮਣੀ ਅਕਾਲੀ ਦਲ (ਅਮ੍ਰਿਤਸਰ), ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਸਮੁੱਚੇ ਗਰੁੱਪਾਂ ਅਤੇ ਪੰਜਾਬ ਹਿਤੈਸੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਪੰਜਾਬ ਦੇ ਪਾਣੀਆਂ ਬਾਰੇ ਪਰਵਾਹ ਕਰਦੇ ਹਨ ਤਾ ਉਹ ਸਾਡੇ ਨਾਲ ਇੱਕ ਜੁੱਟ ਹੋਣ। ਇਹ ਮਾਰਚ 23 ਫਰਵਰੀ ਨੂੰ ਦੇਵੀਗੜ੍ਹ ਤੋਂ ਕਪੂਰੀ ਤੱਕ ਕੱਡਿਆ ਜਾਵੇਗਾ। ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਪੰਜਾਬ ਪਾਸ ਦੂਸਰੇ ਰਾਂਜਾ ਨੂੰ ਪਾਣੀ ਦੇਣ ਜੋਗਾ ਪਾਣੀ ਬਚਿਆ ਹੀ ਨਹੀਂ ਫਿਰ ਅਸੀਂ ਹਰਿਆਣਾ ਅਤੇ ਰਾਜਸਥਾਨ ਅਤੇ ਦਿੱਲੀ ਨੂੰ ਪਾਣੀ ਕਿਥੋਂ ਦਈਏ। ਉਹਨਾਂ ਨੇਸ਼ਨਲ ਲੋਕ ਦਲ ਪਾਰਟੀ ਚੋਟਾਲਾ ਨੂੰ ਵਾਰਨਿੰਗ ਦਿੱਤੀ ਕਿ ਉਹ ਪੰਜਾਬ ਦਾ ਮੌਹਾਲ ਖਰਾਬ ਕਰਨ ਤੋਂ ਗੁਰੇਜ ਕਰੇ ਅਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੌਟਾਲਾ ਪਾਰਟੀ ਨੂੰ ਪੰਜਾਬ ਅੰਦਰ ਵੜਨ ਤੋਂ ਰੋਕੇ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੱਲ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਸ਼ਹੀਦ ਹੋ ਚੁੱਕੇ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਜਨਮ ਦਿਨ ਮੌਕੇ ਫ਼ੈਡਰੇਸ਼ਨ ਵੱਲੋਂ ਪੰਜਾਬ ਵਾਟਰ ਰੈਫਰੇਡੰਮ ਕਰਵਾਉਣ ਲਈ ਪਵਾਈਆਂ ਜਾ ਰਹੀਆਂ ਵੋਟਾਂ ਸੰਬੰਧੀ ਕੈਂਪ ਲਗਾਕੇ ਪੰਜਾਬ ਵਾਸੀਆਂ ਕੋਲੋ ਦਸਤਖਤ ਕਰਵਾਏ ਜਾਣਗੇ।