ਪਟਿਆਲਾ, 23 ਫਰਵਰੀ, 2017 : ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਪੰਥਕ ਸੰਗਠਨਾ ਵੱਲੋਂ ਭਾਰੀ ਪੁਲਿਸ ਲੋਕਾ ਦੇ ਬਾਵਜੂਦ ਦੇਵੀਗੜ ਤੋ ਕਪੂਰੀ ਤੱਕ ਪੰਜਾਬ ਵਾਟਰ ਰਿਫੈਡਰਮ ਜਾਗਰੂਕਤਾ ਮਾਰਚ ਕੱਢਿਅਾ ਗਿਅਾ । ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਧਾਨ ਸ੍: ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾੲੀ ਵਿੱਚ ਪੰਜਾਬ ਦੇ ਵੱਖ-ਵੱਖ ੲਿਲਾਕਿਅਾਂ ਤੋ ਸੈਂਕੜੇ ਨੌਜਵਾਨਾ ਦੇ ਕਾਫਲੇ ਦੇਵੀਗੜ ਪਹੁੰਚੇ ਗੁਰਦੁਅਾਰਾ ਦੂਖ ਨਿਵਾਰਨ ਸਾਹਿਬ ਤੋ ਅਰਦਾਸ ਕਰਕੇ ਨੌਜਵਾਨਾ ਦੇ ਠਾਠਾ ਮਾਰਦੇ ਕਾਫਲੇ ਨੇ ਦੇਵੀਗੜ ਵੱਲ ਕੂਚ ਕੀਤਾ। ੲਿਸ ਮਾਰਚ ਨੂੰ ਤਾਰੋਪੀਡ ਕਰਨ ਲੲੀ ਪਟਿਅਾਲਾ ਤੋ ਦੇਵੀਗੜ ਪੁਲਿਸ ਨੇ ਚੱਪੇ-ਚੱਪੇ ਤੇ ਨਾਕੇ ਲਗਾੲੇ ਹੋੲੇ ਸਨ ਤੇ ਦੇਵੀਗੜ ਦੀ ਅਨਾਜ ਮੰਡੀ ਨੂੰ ਪੁਲਿਸ ਛਾੳੁਣੀ ਵਿੱਚ ਬਦਲ ਦਿੱਤਾ ਗਿਅਾ । ਪੂਰਾ ਦੇਵੀਗੜ ਸ਼ਹਿਰ ਪੁਲਿਸ ਅਤੇ ਸੁਰੱਖਿਅਾਂ ਬਲਾ ਦੀਅਾ ਸੰਗੀਨਾ ਵਿੱਚ ਬਦਲਿਅਾ ਪਿਅਾ ਸੀ । ਫੈਡਰੇਸ਼ਨ ਨੇ ਪਹਿਲਾ ਦਾਣਾ ਮੰਡੀ ਦੇਵੀਗੜ ਤੋ ਕਪੂਰੀ ਵੱਲ ਰਵਾਨਾ ਹੋਣਾ ਸੀ ਲੇਕਿਨ ਪੁਲਿਸ ਵੱਲੋਂ ਦਾਣਾ ਮੰਡੀ ੳੁਪਰ ਕਬਜਾ ਕਰ ਲੈਣ ਤੋ ਬਾਅਦ ਅੈਨ ਮੌਕੇ ਫੈਡਰੇਸ਼ਨ ਨੇ ਅਾਪਣਾ ਪੋ੍ਗਰਾਮ ਗੁਰਦੁਅਾਰਾ ਸਿੰਘ ਸਭਾ ਦੇਵੀਗੜ ਤੋ ਰਵਾਨਾ ਕੀਤਾ । ੲਿਸ ਮੌਕੇ ਪਤਰਕਾਰਾ ਨਾਲ ਗੱਲਬਾਤ ਕਰਦਿਅਾਂ ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਧਾਨ ਸ੍ਃ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਪਾਣੀਅਾ ੳੁਪਰ ਪੰਜਾਬ ਦਾ ਹੱਕ ਹੈ ਲੇਕਿਨ ਕੇਂਦਰ ਸਰਕਾਰ ਸਿਅਾਸੀ ਬੇੲੀਮਾਨ ਤਹਿਤ ਪੰਜਾਬ ਦਾ ਪਾਣੀ ਭਾਖੜਾ ਡੈਮ ,ਸੱਤਲੁਜ ਯਮਨਾ ਲਿੰਕ ਨਹਿਰ ਅਤੇ ਰਾਜਸਥਾਨ ਨੂੰ ਦੇ ਰਹੀ ਹੈ । ੳੁਹਨਾ ਕਿਹਾ ਕਿ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਅਾ ਨੇ ਪੰਜਾਬ ਨਾਲ ਵੱਡੀ ਗਦਾਰੀ ਕੀਤੀ ਹੈ ਤੇ ਸਿਰਫ ਅਾਪਣੀ ਕੁਰਸੀ ਖਾਤਰ ਕੇਂਦਰ ਸਰਕਾਰ ਦੇ ੲਿਸ਼ਾਰੇ ਤੇ ਕੰਮ ਕੀਤਾ ਹੈ । ਸ੍ਃ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੈਲਾਨ ਕੀਤਾ ਕੇ 14 ਮਾਰਚ ਤੋ ਪੰਜਾਬ ਦੇ ਘਰ ਘਰ ਪੰਜਾਬ ਦੇ ਪਾਣੀਅਾ ਦੇ ਮੌਜੂਦਾ ਹਲਾਤਾਂ ਦੀ ਦਾਸਤਾਨ ਸਣਾੳੁਣ ਲੲੀ ਪੰਜਾਬ ਅੰਦਰ ਮਾਰਚ ਕੱਢਿਅਾ ਜਾਵੇਗਾ ਤੇ ਲੋਕਾਂ ਨੂੰ ਜਾਗਰੁਕ ਕਰਕੇ ੲਿੱਕ ਜੂਟਤਾ ਨਾਲ ਪੰਜਾਬ ਦੇ ਹੱਕਾ ਪ੍ਤੀ ੲਿੱਕ ਮਜਬੂਤ ਲਹਿਰ ਬਣਾੲੀ ਜਾਵੇਗੀ । ੳੁਨਾ ਕਿਹਾ ਕਿ ੲਿਸ ਮਾਰਚ ਦੀ ਰੂਪ ਰੇਖਾ ਦਾ ਅੈਲਾਨ ਅਤੇ ਅਸਥਾਨ ਅਾੳੁਦੇ ਦਿਨਾਂ ਵਿੱਚ ਦੱਸਿਅਾ ਜਾਵੇਗਾ । ੳੁਨਾਂ ਪੰਜਾਬ ਲੋਕ ੲਿੰਨਸਾਫ ਪਾਰਟੀ ਦਾ ਧੰਨਵਾਦ ਕਰਦਿਅਾਂ ਸਮੁੱਚੀਅਾਂ ਰਾਜਨੀਤਿਕ ਪਾਰਟੀਅਾ ਨੂੰ ਪੰਜਾਬ ਦੇ ਪਾਣੀਅਾਂ ਪ੍ਤੀ ਜਾਗਰੁਕ ਹੋਣ ਦੀ ਅਪੀਲ ਕੀਤੀ । ੲਿਸ ਮੌਕੇ ਸ਼ੀ੍ ਅਕਾਲ ਤਖਤ ਸਾਹਿਬ ਜਥਾ ਦੇ ਸੇਵਾਦਾਰ ਭਾੲੀ ਬਗੀਚਾ ਸਿੰਘ ਖਾਲਸਾ , ਭਾੲੀ ਸਰਬਜੀਤ ਸਿੰਘ ਘੜਾਮ,ਸ੍ਃ ਕੁਲਦੀਪ ਸਿੰਘ ਢੈਠਲ, ਬਾਬਾ ਬਖਸੀਸ ਸਿੰਘ,ਜੱਥੇਦਾਰ ਮੋਹਣ ਸਿੰਘ ਕਰਤਾਰਪੁਰ ਪ੍ਧਾਨ ਪੰਜਾਬ ਕਲਚਰ ਸੋਸਾੲਿਟੀ, ਸ੍ਃ ਜਗਰੂਪ ਸਿੰਘ ਚੀਮਾ , ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਸ੍ਃ ਗੁਰਮੁੱਖ ਸਿੰਘ ਸੰਧੂ , ਸ੍ ਦਵਿੰਦਰ ਸਿੰਘ ਚੂਰੀਅਾ, ਬੀਬੀ ਮਨਦੀਪ ਕੌਰ ਨੂਰਪੁਰ ਪ੍ਧਾਨ ੲਿਸਤਰੀ ਵਿੰਗ, ਸ੍ਃ ਭੁਪਿੰਦਰ ਸਿੰਘ ( ਅਕਾਲੀ ਦਲ ਅਮਿ੍ਤਸਰ ) , ਸ੍ਃ ਪ੍ਭਜੋਤ ਸਿੰਘ ਫਰੀਦਕੋਟ,ਰਘਵੀਰ ਸਿੰਘ,ਹਰਜਿੰਦਰ ਸਿੰਘ,ਗੁਰਜਿੰਦਰ ਸਿੰਘ,ਜੈਮਲ ਸਿੰਘ ਭਿੰਡਰ,ਦਵਿੰਦਰ ਸਿੰਘ,ਸੁਖਦੀਪ ਸਿੰਘ,ਸੈਮਲ ਸਿੰਘ,ਸੁਖਚੈਨ ਸਿੰਘ,ਲਵਪੀ੍ਤ ਸਿੰਘ,ਖੁਸ਼ਵਿੰਦਰ ਸਿੰਘ,ਲਖਵਿੰਦਰ ਸਿੰਘ,ਮਹਿੰਦਰ ਸਿੰਘ ਅਾਦਿ ਹਾਜਰ ਸਨ