ਰੋਹਤਕ, 26 ਫਰਵਰੀ, 2017 : ਹਰਿਆਣਾ 'ਚ ਐਤਵਾਰ ਨੂੰ 'ਕਾਲਾ ਦਿਨ' ਮਣਾਉਣ ਲਈ ਰਾਜ ਭਰ 'ਚ ਇਥੇ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਦੂਜੇ ਪਾਸੇ ਰੋਹਤਕ 'ਚ ਵੀ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਹੁਕਮ ਉਕਤ ਕਮਿਸ਼ਨਰ ਨੇ ਜਾਰੀ ਕੀਤੇ ਹਨ। ਅੰਦੋਲਨਕਾਰੀਆਂ ਦੇ ਕਾਲਾ ਦਿਵਸ ਮਣਾਉਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਪ ਕਮੇਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਪਿੰਡ-ਪਿੰਡ ਜਾ ਕੇ ਕਾਲਾ ਦਿਨ ਮਣਾਉਣ ਦੇ ਕਾਰਨਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ ਅਤੇ ਦੱਸਣ ਕਿ ਮਨੋਹਰ ਲਾਲ ਸਰਕਾਰ ਨੇ ਕਿਸ ਤਰ੍ਹਾਂ ਸਮੂਚੇ ਭਾਈਚਾਰੇ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਇਸ ਦਾ ਇਕ ਉਦੇਸ਼ ਇਹ ਵੀ ਹੈ ਕਿ ਸਰਕਾਰ ਵਿਰੁੱਧ ਜਾਟਾਂ ਤੋਂ ਇਲਾਵਾ ਦੂਜੀ ਜਾਤੀਆਂ ਅਤੇ ਵਰਗਾਂ ਦਾ ਸਮਰਥਨ ਲੈ ਲਿਆ ਜਾਵੇ। ਕਮੇਟੀ ਪ੍ਰਧਾਨ ਯਸ਼ਪਾਲ ਮਲਿਕ ਨੇ ਸਰਕਾਰੀ ਕਮੇਟੀ ਨਾਲ ਬੈਠਕ ਕਰਨ ਤੋਂ ਕੱਲ੍ਹ ਇਨਕਾਰ ਕਰ ਦਿੱਤੀ ਸੀ। ਇਸ ਤੋਂ ਬਾਅਦ ਸੂਬੇ 'ਚ ਹਾਲਾਤ ਤੇਜੀ ਨਾਲ ਬਦਲ ਸਕਦੇ ਹਨ। ਜੇਕਰ ਇਕ ਦੋ ਦਿਨਾਂ 'ਚ ਕੋਈ ਫੈਸਲਾ ਸਰਕਾਰ ਅਤੇ ਜਾਟ ਰਿਜ਼ਰਵੇਸ਼ਨ ਕਮੇਟੀ ਵਿਚਾਲੇ ਨਹੀਂ ਹੁੰਦਾ ਤਾਂ ਹੁਣ ਇਹ ਸ਼ੱਕ ਹੈ ਕਿ ਅੰਦੋਲਨਕਾਰੀ ਹਰਿਆਣਾ ਸਰਕਾਰ ਦੇ ਮੰਤਰੀਆਂ, ਮੁੱਖ ਸੰਸਦੀ ਸਕੱਤਰਾਂ ਜਾਂ ਉਚ ਸਰਕਾਰੀ ਅਧਿਕਾਰੀਆਂ ਦਾ ਬਾਇਕਾਟ ਨਾ ਕਰ ਦੇਣ, ਜਿਸ ਕਾਰਨ ਹਾਲਾਤ ਵਿਗੜ ਸਕਦੇ ਹਨ।