ਅੰਮ੍ਰਿਤਸਰ, 6 ਮਾਰਚ, 2017 : (ਸਤਨਾਮ ਸਿੰਘ ਜੋਧਾ) : ਜਲ ਸਪਲਾਈ ਯੋਜਨਾ ਤਹਿਤ ਪਿੰਡਾਂ ਦੇ ਗਰੀਬ ਲੋਕਾਂ ਨੁੰ ਮਿਲਦਾ ਸ਼ੁੱਧ ਪਾਣੀ ਅਕਾਲੀ ਹਾਕਮਾਂ ਦੀ ਵੋਟ ਬੈਂਕ ਦੀ ਸੋੜ੍ਹੀ ਸਿਆਸਤ ਦੀ ਵਜ੍ਹਾ ਕਰਕੇ ਹੁਣ ਬੰਦ ਹੋ ਗਿਆ ਹੈ।ਪੰਜਾਬ ਦੇ ਪਿੰਡਾਂ ਵਿੱਚ ਸਥਾਪਿਤ ਪਾਣੀ ਵਾਲੀਆਂ 'ਟੈਂਕੀਆਂ' ਸੁੱਕਣ ਨਾਲ ਸਰਕਾਰੀ ਪਾਣੀ ਤੇ ਨਿਰਭਰ ਲੋਕਾਂ ਵਿੱਚ ਹਾਂ ਹਾਂ ਕਾਰ ਮੱਚ ਗਈ ਹੈ।ਅੰਮ੍ਰਿਤਸਰ ਸਮੇਤ ਬਾਕੀ ਜ਼ਿਲ੍ਹਿਆਂ ਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਅਕਾਲੀ ਸਰਕਾਰ ਵੱੱਲੋਂ ਜਲ ਸਪਲਾਈ ਯੋਜਨਾ ਪਿੰਡਾਂ ਦੀਆਂ ਪੰਚਾਇਤਾਂ ਦੇ ਸਪੁੱਰਦ ਕਰਨ ਨਾਲ ਅਸਰ-ਰਸੂਖ ਅਤੇ ਮੁਲਾਹਜ਼ੇ ਦਾਰੀਆਂ ਪਾਲਦਿਆਂ ਜਿੰਨਾਂ ਘਰਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਦਿੱੱਤੀ ਸੀ ਉਨਾਂ ਤੋਂ ਬਿੱਲ ਵਸੂਲਣ ਤੋਂ ਕੰਨੀ ਕਤਰਾ ਰੱਖੀ। ਅਖੀਰ 10 ਸਾਲ ਬੀਤਣ ਤੇ ਜਦੋਂ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਨੂੰ ਬਿੱੱਲਾਂ ਦੀ ਅਦਾਇਗੀ ਨਾਂ ਹੋਈ ਤਾਂ ਵੋਟਾਂ ਪੈਣ ਦੇ ਠੀਕ ਕੁਝ ਦਿਨ ਬਾਅਦ ਹੀ ਪਿੰਡਾਂ ਦੇ ਕੁਨੈਕਸ਼ਨ ਕੱਟ ਦਿਤੇ।ਹੁਣ ਹਾਲਾਤ ਇਸ ਕਦਰ ਵਿਗੜ ਗਏ ਹਨ ਕਿ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ।ਸਿਆਸੀ ਕੁੱਖ੍ਹ ਚੋਂ ਉਪਜੇ ਸਰਪੰਚਾਂ ਨੇ ਆਪਣੇ ਵੋਟਰਾਂ ਤੋਂ ਸਮੇਂ-ਸਮੇਂ ਸਿਰ ਬਿੱਲ ਵਸੂਲਣ ਤੋਂ ਟਾਲਾ ਛੱੱਡਿਆ ਤੇ ਆਪਣੇ ਪੱਧਰ ਤੇ ਘਰ ਪ੍ਰਤੀ ਵਾਟਰ 'ਚਾਰਜ਼ਜ਼' ਨਾ ਇਕੱਠੇ ਕੀਤੇ ਜਿਸ ਕਰਕੇ ਬਿੱਲ ਪੈਂਡਿੰਗ ਹੋ ਗਏ ਆਖਰ ਲੰਮੀਂ ਉਡੀਕ ਤੋਂ ਬਾਅਦ ਕੁਨੈਕਸ਼ਨ ਕੱਟੇ ਜਾਣ ਕਰਕੇ ਲੀਡਰਾਂ ਦੀ ਸੋੜ੍ਹੀ ਸਿਆਸਤ ਦਾ ਖਮਿਆਜ਼ਾ ਹੁਣ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਸੀ.ਪੀ.ਆਈ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸੀ ਨੇ ਦਿਤਾ ਲੋਕਾਂ ਦੇ ਹੱੱਕ ਵਿੱਚ 'ਫੱਤਵਾ':
ਇਸ ਮਾਮਲੇ ਵਿੱਚ ਜਦੋਂ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਨਵਾਂ ਜ਼ਮਾਨਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜੇਕਰ ਗਰੀਬ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਇਸ ਦੇ ਲਈ ਜ਼ਿੰਮੇਵਾਰ ਪਾਵਰਕੌਮ ਦੇ ਸੀ.ਐਮ.ਡੀ. ਕੇਡੀ ਚੌਧਰੀ ਹਨ।ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੇ ਚਹੇਤੇ ਨੇ ਆਪਣੀ ਕਮਜ਼ੋਰੀ ਛੁਪਾਉਂਣ ਲਈ ਅਤੇ ਆਪਣੀ ਜੁੰਡਲੀ ਦੀ ਚਮੜੀ ਨੂੰ ਬਚਾਉਂਣ ਲਈ ਕੁਨੈਕਸ਼ਨ ਕੱਟਣ ਦੀ ਕੋਝੀ ਹਰਕਤ ਕੀਤੀ ਹੈ। ਉਨਾਂ ਕਿਹਾ ਕਿ ਬਾਦਲਾਂ ਦੇ ਥੱਲੇ ਲੱਗੇ ਕੇਡੀ ਚੋਧਰੀ ਨੇ 7 ਸਾਲ ਆਪਣੇ ਕਾਰਜ਼ਕਾਲ ਵਿੱਚ ਵਾਧਾ ਕਰਾਉਂਣ ਲਈ ਪਾਣੀ ਦੇ ਖਪਤਕਾਰਾਂ (ਅਕਾਲੀ ਲੀਡਰਾਂ/ਵੱਡੇ ਘਰਾਣਿਆਂ/ਅਫਸਰਾਂ) ਤੋਂ ਬਿੱਲਾਂ ਦੀ ਵਸੂਲੀ ਕਰਨ ਵਿੱਚ ਢਿੱਲ੍ਹ ਦੇ ਕੇ ਚਹੇਤਿਆਂ ਨੂੰ ਖੁਸ਼ ਕਰਦੇ ਰਹੇ,ਪਰ ਕੇਡੀ ਚੌਧਰੀ ਦੀ ਇਸ ਚਿਮਚਾ ਗਿਰੀ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱੱਤਾ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੀਆਂ ਸਰਮਾਏਦਾਰ ਅਤੇ ਜ਼ਖੀਰੇਬਾਜ਼ ਹਮਾਇਤੀਆਂ ਨੂੰ ਲਾਭ ਪਹੁੰਚਾਉਂਣ ਲਈ ਪੰਜਾਬ ਵਿੱੱਚ ਸਥਿਤ ਥਰਮਲ ਪਲਾਂਟ ਬੰਦ ਕਰ ਪ੍ਰਤੀ ਯੂਨਿਟ 1 ਰੁਪਏ ਬਿਜਲੀ ਬਾਹਰੋ ਮੁੱਲ ਖ੍ਰੀਦ ਕੇ ਬਾਦਲ ਹਮਾਇਤੀ ਵਪਾਰੀਆਂ ਨੂੰ ਲਾਭ ਪਹੁੰਚਾਇਆ ਹੈ। ਉਨਾਂ ਕਿਹਾ ਚੌਧਰੀ ਆਪਣੇ ਵੱੱਲੋਂ ਕੀਤੇ ਸਕੈਂਡਲਾਂ ਨੂੰ ਲੁਕਾਉਂਣ ਲਈ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ ਅਤੇ ਆਪਣੇ ਚਹੇਤਿਆਂ ਦੀ ਸ਼ਾਬਾਸ਼ੀ ਪ੍ਰਾਪਤ ਕਰਨ ਲਈ ਵੱੱਡੇ ਦਾਗੀ ਅਫਸਰਾਂ ਨੂੰ ਬਚਾਉਂਣ ਲਈ ਵਰਤਿਆਂ ਗਿਆ ਹੱਥ ਕੰਡਾ ਹੈ।ਉਨਾਂ ਨੇ ਸਵਾਲ ਭਰੇ ਲਹਿਜ਼ੇ ਵਿੱਚ ਕਿਹਾ ਕਿ ਜਦੋਂ ਹਰ ਸਾਲ ਏਰੀਅਰ ਵੱਧ ਰਿਹਾ ਸੀ ਤਾਂ ਚੋਧਰੀ ਨੇ ਖਾਮੋਸ਼ੀ ਕਿਉਂ ਵੱਟ ਰੱਖੀ, ਹੁਣ ਜਦੋਂ ਉਸ ਨੂੰ ਪਤਾ ਲੱਗਾ ਹੈ ਕਿ ਅਕਾਲੀ ਸਰਕਾਰ ਜਾ ਰਹੀ ਤਾਂ ਖੁਦ ਨੂੰ ਕਲੀਨ ਚਿੱਟ ਦੇਣ ਲਈ ਬਿਜਲੀ ਦੇ ਕੁਨੈਕਸ਼ਨ ਕੱਟ ਕੇ ਲੋਕਾਂ ਦਾ ਭਾਰੀ ਨੁਕਸਾਨ ਕਰ ਰਿਹਾ ਹੈ।ਉਨ੍ਹਾ ਨੇ ਕਿਹਾ ਕਿ ਬਾਦਲ ਹਰ ਸਾਲ ਚੌਧਰੀ ਦੇ ਕਾਰਜ਼ਕਾਲ ਕਿਉਂ ਵਾਧਾ ਕਰਦਾ ਰਿਹਾ ਹੈ ਜਦੋਂ ਕਿ ਚੌਧਰੀ ਤੋਂ ਕਾਬਲ ਅਧਿਕਾਰੀ ਪੰਜਾਬ ਵਿੱਚ ਮੌਜੂਦ ਸਨ।ਸੀ.ਪੀ.ਆਈ. ਦੇ ਚੋਟੀ ਦੇ ਆਗੂ ਕਾਮਰੇਡ ਅਰਸ਼ੀ ਨੇ ਮੰਗ ਕੀਤੀ ਹੈ ਕਿ ਕੇਡੀ ਚੌਧਰੀ ਅਤੇ ਉਸ ਦੇ ਆਕਾਵਾਂ ਨੁੰ ਬੇਪਰਦਾ ਕਰਨ ਲਈ ਅਤੇ 10 ਸਾਲ ਵਿੱਚ ਹੋਏ ਕਥਿਤ ਘਪਲਿਆਂ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ।ਅੰਤ ਵਿੱਚ ਉਨ੍ਹਾ ਨੇ ਕਿਹਾ ਕਿ ਬਿਲਾਂ ਦੀ ਅਦਾਇਗੀ ਲਈ ਹਰਜ਼ਾਨਾ ਕੇਡੀ ਚੋਧਰੀ ਅਤੇ ਹਾਕਮ ਧਿਰ ਨੁੰ ਪੈਣਾ ਚਾਹੀਦਾ ਹੈ।
ਲੋਕ ਇਨਸਾਫ ਪਾਰਟੀ ਨੇ ਵੀ ਕੀਤੀ ਕੇਡੀ ਚੌਧਰੀ ਅਤੇ ਉਸ ਦੇ ਰਸੂਖਦਾਰਾਂ ਦੀ ਅਲੋਚਨਾ:
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ਼: ਸਿਮਰਜੀਤ ਸਿੰਘ ਬੈਂਸ ਅਤੇ ਮਾਝਾ ਜ਼ੋਨ ਦੇ ਇੰਚਾਰਜ਼ ਸ਼੍ਰ ਅਮਰੀਕ ਸਿੰਘ ਵਰਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਵਰਕੌਂਮ ਦੇ ਸੀਐਮਡੀ ਵੱੱਲੋਂ ਪਿਛਲੇ ਸਾਲਾਂ ਵਿੱਚ ਕੁਨੈਕਸ਼ਨ ਨਾ ਕੱਟ ਕੇ ਹਾਕਮ ਧਿਰ ਨੂੰ ਖੁਸ਼ ਕਰਨ ਦੀ ਕੀਤੀ ਕਾਰਵਾਈ ਜਨਤਾ ਨੂੰ ਨੁਕਸਾਨ ਦੇਣ ਵਾਲੀ ਸਾਬਤ ਹੋਈ ਹੈ।ਉਨਾਂ ਨੇ ਕੇਡੀ ਚੌਧਰੀ ਵੱੱਲੋਂ ਬਿਨਾ ਨੋਟਿਸ ਦਿਤੇ ਇੰਨਾ ਦਿਨਾ ਵਿੱਚ ਜਦੋਂ ਉਸ ਨੂੰ ਪਤਾ ਲੱਗ ਗਿਆ ਹੈ ਕਿ ਅਕਾਲੀ ਸਰਕਾਰ ਦਾ ਭੋਗ ਪੈ ਰਿਹਾ ਹੈ ਤਾਂ ਖੁਦ ਕੀਤੇ ਸਕੈਂਡਲਾਂ ਨੂੰ ਲੁਕਾਉਂਣ ਲਈ ਅਚਾਨਕ ਬਿੱਲਾਂ ਦੀ ਅਦਾਇਗੀ ਕਰਵਾਉਂਣ ਲਈ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਹੱਥ ਕੰਡਾ ਵਰਤਿਆ ਹੈ।ਉਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਸਾਡੀ ਪਾਰਟੀ ਵੱੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡਾਂ ਵਿੱਚ ਜਲ ਸਲਪਾਈ ਸਕੀਮ ਤਹਿਤ ਮਿਲ ਰਹੇ ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਕਰਕੇ ਘਰਾਂ ਚੋਂ ਨਲਕੇ ਪੁੱਟ ਦਿਤੇ ਸਨ।ਪਿੰਡਾਂ ਚੋਂ 100 ਫੀਸਦੀ ਵਸੋਂ ਪਿੱੱਛੇ ਕੇਵਲ 18 ਫੀਸਦੀ ਲੋਕਾਂ ਨੇ ਹੀ ਸਬਰਸੀਬਲ ਪੰਪ ਲਗਵਾਏ ਹਨ।ਬਾਕੀ ਗਰੀਬ ਜਨਤਾ ਸਰਕਾਰੀ ਪਾਣੀ ਤੇ ਹੀ ਨਿਰਭਰ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖਜਾਨੇ ਨੂੰ ਨੁਕਸਾਨ ਪਹੁੰਚਾ ਨਿਜੀ ਮੁਨਾਫੇਦਾਰਾਂ ਨੂੰ ਖੁਸ਼ ਕਰਨ ਵਾਲੇ ਕੇਡੀ ਚੌਧਰੀ ਸਮੇਤ ਉਸ ਦੀ ਟੀਮ ਨੂੰ ਕੀਤੇ ਨੁਕਸਾਨ ਦਾ ਹਰਜ਼ਾਨਾ ਪਾਉਣਾ ਚਾਹੀਦਾ ਹੈ।