← ਪਿਛੇ ਪਰਤੋ
ਮਾਨਸਾ, 2 ਅਗਸਤ, 2017 : ਇਥੋ ਥੋੜ੍ਹੀ ਦੂਰ ਪਿੰਡ ਮਲਕਪੁਰ ਖਿਆਲਾਂ ਦੇ ਮਿਸਤਰੀ ਕਿਸਾਨ ਨਛੱਤਰ ਸਿੰਘ ਦੀ ਦੋ ਕਨਾਲਾਂ ਤਿੰਨ ਮਰਲੇ ਜਮੀਨ ਪਿੰਡ ਦੇ ਹੀ ਕਿਸਾਨ ਵੱਲੋਂ ਜਬਰੀ ਜਮੀਨ ਤੇ ਤਹਿਸੀਲਦਾਰ ਦੇ ਰਾਹੀਂ ਕਬਜ਼ਾ ਕਰਨਾ ਸੀ ਪਰ ਅੱਜ ਮਾਨਸਾ ਦੇ ਨੈਬ ਤਹਿਸੀਲਦਾਰ.ਸਰਦਾਰ..ਨਛੱਤਰ ਸਿੰਘ ਆਪਣਾ ਅਮਲਾ ਫੈਲਾ ਲੈਕੇ ਜਿਨ੍ਹਾਂ ਵਿਚ ਪਟਵਾਰੀ ਕਾਨੋਗੋ ਨਾਲ ਵੱਡੀ ਪੱਧਰ ਤੇ ਪੁਲਿਸ ਨੂੰ ਨਾਲ ਲੈਕੇ ਉਤਕ ਕਿਸਾਨ ਦੀ ਜਮੀਨ ਵਿਚ ਪਹੁੰਚੇ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਵਰਕਰ ਤੇ ਆਗੂ ਪਹਿਲਾਂ ਹੀ ਕਿਸਾਨ ਦੀ ਜਮੀਨ ਤੇ ਵਿਰੋਧ ਕਰਨ ਲਈ ਤਿਆਰ ਸਨ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਬਲਵਿੰਦਰ ਸਰਮਾ ਖਿਆਲਾਂ ਨੇ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਦੀ ਜਮੀਨ ਤੇ ਜਬਰੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਤਹਿਸੀਲਦਾਰ ਨੂੰ ਆਪਣਾ ਅਮਲਾਫੈਲਾ ਨੂੰ ਵਾਪਸ ਜਾਣਾ ਪਿਆ ਇਥੇ ਦੱਸਣਾ ਬਣਦਾ ਹੈ ਕਿ ਉਤਕ ਕਿਸਾਨ ਨੇ ਆਪਦੇ ਹਿਸੇ ਵਿਚੋ 8 ਕਨਾਲਾਂ ਪਿੰਡ ਦੇ ਕਿਸਾਨ ਨੂੰ ਵੇਚੀ ਸੀ ਜੋ ਕਿ ਹੋਰ ਖੇਵਟ ਵਿਚ ਪੈਦੀ ਹੈ ਉਸ ਉਪਰ ਉਸ ਕਿਸਾਨ ਤੋਂ 27 ਸਾਲ ਤੋਂ ਕਬਜ਼ਾ ਹੈ ਪਰ ਹੁਣ ਪਟਵਾਰੀ ਨਾਲ ਮਿਲੀ ਭੁਗਤ ਕਰਕੇ ਜੇ ਪਿੰਡ ਦੀ ਫਿਰਨੀ ਤੇ ਲੱਗਦੀ ਜਮੀਨ ਵਿਚੋ 2 ਕਨਾਲਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਿਸ ਦਾ ਪਤਾ ਲੱਗਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਖੇਤ ਵਿੱਚ ਇਕੱਠੇ ਹੋਏ ਨੇ ਰੈਲੀ ਮੁਹਜਰਾ ਕੀਤਾ ਕਿਸਾਨ ਆਗੂ ਇਕਬਾਲ ਸਿੰਘ ਮਾਨਸਾ ਦਰਸ਼ਨ ਸਿੰਘ ਭੈਣੀ ਬਾਘਾ ਹਰਦੇਵ ਸਿੰਘ ਕਰਤਾਰ ਸਿੰਘ ਜੈਲਾ ਸਿੰਘ ਆਦਿ ਹਾਜ਼ਰ ਸਨ
Total Responses : 930