ਨਵੀਂ ਦਿੱਲੀ, 13 ਸਤੰਬਰ 2018 - ਸਾਲ 2018 ਦੇ ਸ਼ੁਰੂ ਵਿੱਚ ਚੀਫ ਜਸਟਿਸ ਦੀਪਕ ਮਿਸ਼ਰਾ ਵਿਰੁੱਧ ਬਗਾਵਤ ਕਰਨ ਵਾਲੇ ਚਾਰ ਜੱਜਾਂ 'ਚੋਂ ਇੱਕ ਰੰਜਨ ਗੋਗੋਈ ਵੀਰਵਾਰ ਨੂੰ ਅਗਲੇ ਚੀਫ ਜਸਟਿਸ ਆਫ ਇੰਡੀਆ (ਸੀਜੀਆਈ) ਨਿਯੁਕਤ ਹੋਏ।
ਜਸਟਿਸ ਮਿਸ਼ਰਾ ਦੀ ਸੇਵਾਮੁਕਤੀ ਤੋਂ ਬਾਅਦ ਉਹ 3 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ।
ਉਹ 23 ਅਪ੍ਰੈਲ 2012 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਏ ਸੀ।